ਕਾਠਮੰਡੂ- -ਨੇਪਾਲ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ 4 ਦਿਨਾਂ ਤੋਂ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 61 ਲੋਕਾਂ ਦੀ ਮੌਤ ਹੋ ਗਈ ਜਦਕਿ 41 ਲੋਕ ਲਾਪਤਾ ਹਨ। ਪੱਛਮੀ ਨੇਪਾਲ ਦਾ ਮਾਇਆਗੜੀ ਜ਼ਿਲ੍ਹੇ ਵਿਚ 24 ਮੌਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਲਾਪਤਾ ਲੋਕਾਂ ਨੂੰ ਲੱਭਣ ਲਈ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਨਾਲ ਮਿਲ ਕੇ ਖੋਜ ਅਤੇ ਬਚਾਅ ਮੁਹਿੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਸੈਂਕੜੇ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਬਹੁਤ ਸਾਰੇ ਲੋਕਾਂ ਨੇ ਸਕੂਲਾਂ ਅਤੇ ਭਾਈਚਾਰਕ ਕੇਂਦਰਾਂ ਵਿਚ ਸ਼ਰਣ ਲਈ ਹੈ।
ਮੰਸੂਵਾ ਬੀਕੇ, ਜਿਨ੍ਹਾਂ ਨੇ ਹੁਣ ਮਾਈਗੱਡੀ ਜ਼ਿਲ੍ਹੇ ਦੇ ਬਿਮ ਵਿਚ ਇਕ ਸਥਾਨਕ ਸਕੂਲ ਵਿਚ ਸ਼ਰਣ ਲਈ ਹੈ, ਨੇ ਦੱਸਿਆ ਕਿ ਉਹ 6 ਮਹੀਨਿਆਂ ਦੇ ਬੱਚੇ ਨਾਲ ਸਕੂਲ ਵਿਚ ਸ਼ਰਣ ਲੈ ਕੇ ਬੈਠੇ ਹਨ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਉਹ ਤੇ ਉਸ ਦਾ ਬੱਚਾ ਹੀ ਬਚੇ ਹਨ। ਉਨ੍ਹਾਂ ਦਾ ਘਰ ਹੜ੍ਹ ਵਿਚ ਰੁੜ ਗਿਆ ਹੈ।
ਅਫਗਾਨ ਸਰਕਾਰ ਨੇ ਮੰਗੀ ਤਾਲਿਬਾਨ ਕੈਦੀਆਂ ਦੀ ਨਵੀਂ ਸੂਚੀ
NEXT STORY