ਬਰਲਿਨ (ਏਜੰਸੀ) : ਪੱਛਮੀ ਜਰਮਨੀ ਅਤੇ ਬੈਲਜੀਅਮ ਦੇ ਕਈ ਇਲਾਕਿਆਂ ਵਿਚ ਆਏ ਵਿਨਾਸ਼ਕਾਰੀ ਹੜ੍ਹ ਵਿਚ ਘੱਟ ਤੋਂ ਘੱਟ 110 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਸ਼ੁੱਰਕਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੈਂਕੜੇ ਲਾਪਤਾ ਲੋਕਾਂ ਦੀ ਭਾਲ ਲਈ ਤਲਾਸ਼ੀ ਅਤੇ ਰਾਹਤ ਮੁਹਿੰਮ ਜਾਰੀ ਹੈ। ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੇਅਰ ਨੇ ਕਿਹਾ ਕਿ ਉਹ ਹੜ੍ਹ ਕਾਰਨ ਹੋਈ ਤਬਾਹੀ ਨਾਲ ਹੈਰਾਨ ਹਨ ਅਤੇ ਲੋਕਾਂ ਨੂੰ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਇਸ ਆਫ਼ਤ ਵਿਚ ਵਿਆਪਕ ਨੁਕਸਾਨ ਝੱਲਣ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ
ਸਟੀਨਮੇਅਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ, ‘ਮੁਸ਼ਕਲ ਦੇ ਇਸ ਸਮੇਂ ਵਿਚ ਸਾਡਾ ਦੇਸ਼ ਇਕੱਠਾ ਖੜ੍ਹਾ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਪ੍ਰਤੀ ਇਕਜੁਟਤਾ ਦਿਖਾਈਏ ਜਿਨ੍ਹਾਂ ਤੋਂ ਹੜ੍ਹ ਨੇ ਉਨ੍ਹਾਂ ਦਾ ਸੱਭ ਕੁੱਝ ਖੋਹ ਲਿਆ ਹੈ।’ ਜਰਮਨੀ ਦੇ ਰਿਨੇਲੈਂਡ-ਪਲਾਟੀਨੇਟ ਸੂਬੇ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਥੇ 60 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਘੱਟ ਤੋਂ ਘੱਟ 9 ਲੋਕ ਦਿਵਿਆਂਗ ਪਨਾਹ ਕੇਂਦਰ ਵਿਚ ਰਹਿਣ ਵਾਲੇ ਸਨ। ਗੁਆਂਢ ਦੇ ਉਤਰੀ ਰਿਨੇ-ਵੇਸਟਫਾਲੀਆ ਸੂਬੇ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਸੰਖਿਆ 43 ਦੱਸੀ ਹੈ ਅਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਮ੍ਰਿਤਕਾਂ ਦੀ ਸੰਖਿਆ ਵੱਧ ਸਕਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਦਾ ਵੱਡਾ ਐਲਾਨ, ਸਾਈਬਰ ਹਮਲਿਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਦੇਵੇਗਾ 1 ਕਰੋੜ ਡਾਲਰ ਇਨਾਮ
ਸ਼ੁੱਕਰਵਾਰ ਨੂੰ ਬਚਾਅ ਕਰਮੀ ਐਫਟਸਡਟ ਸ਼ਹਿਰ ਵਿਚ ਆਪਣੇ ਘਰਾਂ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿਚ ਜੁਟੇ ਰਹੇ ਸਨ। ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਕਈ ਲੋਕ ਜ਼ਮੀਨ ਖਿਸਕਣ ਕਾਰਨ ਮਕਾਨ ਢਹਿਣ ਕਾਰਨ ਮਾਰੇ ਗਏ ਹਨ। ਕਾਉਂਟੀ ਪ੍ਰਸ਼ਾਸਨ ਦੇ ਪ੍ਰਮੁੱਖ ਫਰੈਂਕ ਰੋਕ ਨੇ ਕਿਹਾ, ‘ਅਸੀਂ ਪਿਛਲੀ ਰਾਤ 50 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਸਕੇ। ਅਸੀਂ ਅਜਿਹੇ 15 ਲੋਕਾਂ ਨੂੰ ਜਾਣਦੇ ਹਾਂ, ਜਿਨ੍ਹਾਂ ਨੂੰ ਹੁਣ ਵੀ ਬਚਾਏ ਜਾਣ ਦੀ ਜ਼ਰੂਰਤ ਹੈ।’ ਜਰਮਨ ਪ੍ਰਸਾਰਕ ਐਨ-ਟੀਵੀ ਨਾਲ ਗੱਲ ਕਰਦੇ ਹੋਏ ਰੋਕ ਨੇ ਕਿਹਾ ਕਿ ਅਧਿਕਾਰੀਆਂ ਕੋਲ ਇਸ ਗੱਲ ਦਾ ਸਹੀ ਅੰਕੜਾ ਨਹੀਂ ਹੈ ਕਿ ਕਿੰਨੇ ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਕਿਹਾ, ‘ਇਹ ਮੰਨਣਾ ਹੋਵੇਗਾ ਕਿ ਇਨ੍ਹਾਂ ਹਾਲਾਤਾਂ ਵਿਚ ਕੁੱਝ ਲੋਕ ਬਚਣ ਵਿਚ ਕਾਮਯਾਬ ਨਹੀਂ ਹੋ ਸਕੇ।’
ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ
ਅਧਿਕਾਰੀਆਂ ਨੇ ਵੀਰਵਾਰ ਦੇਰ ਸ਼ਾਮ ਨੂੰ ਕਿਹਾ ਸੀ ਕਿ ਜਰਮਨੀ ਵਿਚ ਕਰੀਬ 1300 ਲੋਕ ਹੁਣ ਵੀ ਲਾਪਤਾ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁਰੂਆਤੀ ਅੰਕੜਿਆਂ ਵਿਚ ਬੈਲਜੀਅਮ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਦੀ ਖ਼ਬਰ ਹੈ, ਜਦੋਂਕਿ 5 ਲੋਕ ਹੁਣ ਵੀ ਲਾਪਤਾ ਹਨ। ਸਿਹਤ ਅਧਿਕਾਰੀਆਂ ਅਤੇ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਸ਼ੁੱਕਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ ਗਈ। ਕਈ ਦਿਨਾਂ ਦੇ ਮੀਂਹ ਦੇ ਬਾਅਦ ਇਸ ਹਫ਼ਤੇ ਹੜ੍ਹ ਆ ਗਿਆ, ਜਿਸ ਵਿਚ ਕਾਰਾਂ ਰੁੜ੍ਹ ਗਈਆਂ ਅਤੇ ਘਰ ਢਹਿ-ਢੇਰੀ ਹੋ ਗਏ।
ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਜਾਣੋ ਇਸ ਵੀਜ਼ੇ ਦੀਆਂ ਖ਼ਾਸੀਅਤਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨੀ ਪੰਜਾਬ ’ਚ 7 ਮਹੀਨਿਆਂ ਦੌਰਾਨ ਆਨਰ ਕਿਲਿੰਗ ਦੀ ਭੇਟ ਚੜ੍ਹੀਆਂ 81 ਜਨਾਨੀਆਂ
NEXT STORY