ਗੁਰਦਾਸਪੁਰ/ਪਾਕਿਸਤਾਨ (ਜ. ਬ.)-ਭਾਰਤੀ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਦੁਹਾਈ ਦੇਣ ਵਾਲੇ ਪਾਕਿਸਤਾਨ ਦੇ ਸੂਬੇ ਪੰਜਾਬ ’ਚ ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ 81 ਜਨਾਨੀਆਂ ਆਨਰ ਕਿਲਿੰਗ ਦਾ ਸ਼ਿਕਾਰ ਹੋਈਆਂ ਹਨ, ਜਦਕਿ ਸਿਰਫ਼ ਗੁੱਜਰਾਂਵਾਲਾ ਕਸਬੇ ’ਚ ਇਸ ਸਾਲ 17 ਜਨਾਨੀਆਂ ਆਨਰ ਕਿਲਿੰਗ ਦੀ ਭੇਟ ਚੜ੍ਹੀਆਂ। ਬੇਸ਼ੱਕ ਪਾਕਿਸਤਾਨ ਦੇ ਕੁਝ ਸਿਆਸੀ ਆਗੂ ਇਸ ਸਥਿਤੀ ਨੂੰ ਬਹੁਤ ਹੀ ਚਿੰਤਾਜਨਕ ਮੰਨ ਰਹੇ ਹਨ ਪਰ ਇਸ ਸਬੰਧੀ ਕੋਈ ਕਦਮ ਚੁੱਕਣ ਨੂੰ ਤਿਆਰ ਨਹੀਂ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਇਨ੍ਹਾਂ ਆਨਰ ਕਿਲਿੰਗ ਦੇ 81 ਕਤਲਾਂ ਸਬੰਧੀ ਪੁਲਸ ਨੇ 178 ਲੋਕਾਂ ਖ਼ਿਲਾਫ ਕੇਸ ਦਰਜ ਕੀਤੇ ਪਰ ਅੱਜ ਤੱਕ 62 ਦੋਸ਼ੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ।
ਪਾਕਿਸਤਾਨੀ ਪੰਜਾਬ ’ਚ ਜਨਾਨੀਆਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਮਹਿਲਾ ਸੰਗਠਨ ਦੀ ਚੇਅਰਪਰਸਨ ਜਾਹਿਰਾ ਬੀਬੀ ਦੇ ਅਨੁਸਾਰ ਪਾਕਿਸਤਾਨ ’ਚ ਜਿਸ ਤਰ੍ਹਾਂ ਆਨਰ ਕਿਲਿੰਗ ਦੇ ਨਾਂ ’ਤੇ ਔਰਤਾਂ ਦੇ ਕਤਲ ਹੋ ਰਹੇ ਹਨ ਅਤੇ ਜਿਸ ਤਰ੍ਹਾਂ ਲੜਕੀਆਂ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਸ ਨਾਲ ਵਿਸ਼ਵ ਭਰ ’ਚ ਪਾਕਿਸਤਾਨ ਬਦਨਾਮ ਹੋ ਰਿਹਾ ਹੈ। ਪਾਕਿਸਤਾਨ ਸਰਕਾਰ ਨੂੰ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੀ ਸਥਿਤੀ ’ਚ ਸੁਧਾਰ ਲਿਆਉਣ ਲਈ ਕਦਮ ਚੁੱਕਣੇ ਚਾਹੀਦੇ ਹਨ।
ਅਮਰੀਕੀ ਸਦਨ ’ਚ ਹਿੰਦ-ਪ੍ਰਸ਼ਾਂਤ ਦੇਸ਼ਾਂ ਦੇ ਨਾਲ ਮਜ਼ਬੂਤ ਰਿਸ਼ਤੇ ਬਣਾਉਣ ਸਬੰਧੀ ਬਿੱਲ ਪੇਸ਼
NEXT STORY