ਇੰਟਰਨੈਸ਼ਨਲ ਡੈਸਕ- ਦੁਬਈ ਤੋਂ ਇਜ਼ਰਾਈਲ ਜਾ ਰਹੇ 'ਫ਼ਲਾਈਦੁਬਈ' ਦੇ ਜਹਾਜ਼ ਦੇ ਮਾਮਲੇ 'ਚ ਅਹਿਮ ਖ਼ਬਰ ਸਾਹਮਣੇ ਆਈ ਹੈ। ਇਸ ਜਹਾਜ਼ ਦੇ ਹਾਈਜੈਕ ਹੋਣ ਦੀਆਂ ਖ਼ਬਰਾਂ ਸਿਰਫ਼ ਇਕ ਅਫ਼ਵਾਹ ਸਾਬਿਤ ਹੋਈਆਂ ਹਨ। ਇਜ਼ਰਾਈਲੀ ਮੀਡੀਆ ਅਤੇ ਸੁਰੱਖਿਆ ਅਧਿਕਾਰੀਆਂ ਅਨੁਸਾਰ, ਇਹ ਪੂਰਾ ਹੰਗਾਮਾ ਹਵਾ ਵਿਚਾਲੇ ਹੀ ਜਹਾਜ਼ ਦੇ ਦੋਵਾਂ ਪਾਇਲਟਾਂ ਵਿਚਾਲੇ ਹੋਈ ਆਪਸੀ ਝੜਪ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਾਇਲਟ ਕਾਕਪਿਟ 'ਚ ਹੱਥੋਪਾਈ ਹੋ ਗਏ ਸਨ, ਜਿਸ ਕਾਰਨ ਇਹ ਸਾਰਾ ਬਖੇੜਾ ਖੜ੍ਹਾ ਹੋਇਆ।
ਇਸੇ ਦੌਰਾਨ ਪਾਇਲਟ ਨੇ ਐਮਰਜੈਂਸੀ ਕੋਡ ਐਕਟੀਵੇਟ ਕਰ ਦਿੱਤਾ, ਜਿਸ ਮਗਰੋਂ ਖ਼ਦਸ਼ਾ ਜਤਾਇਆ ਜਾਣ ਲੱਗਾ ਕਿ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਇਸ ਕਾਰਨ ਜਹਾਜ਼ ਨੂੰ ਸਾਊਦੀ ਅਰਬ ਦੇ 'ਤਬੂਕ' ਏਅਰਪੋਰਟ 'ਤੇ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ ਤੇ ਜਹਾਜ਼ 'ਚ ਸਵਾਰ 150 ਤੋਂ ਵੱਧ ਇਜ਼ਰਾਈਲੀ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
🇦🇪🇮🇱🇸🇦 UPDATE: The flydubai flight with more than 150 Israelis on board has landed safely in Saudi Arabia, and it reportedly wasn't a hijacking at all.
Israeli media say the whole thing was caused by the 2 pilots getting into a physical fight mid-flight.
Fighter jets, an… https://t.co/qr82LrlMGD pic.twitter.com/Vf34DQT6Ja
— Mario Nawfal (@MarioNawfal) September 30, 2026
ਇਹ ਵੀ ਪੜ੍ਹੋ- Big Breaking ; ਹਵਾ ਵਿਚਾਲੇ ਹਾਈਜੈਕ ਹੋ ਗਿਆ ਜਹਾਜ਼ ! 'ਕੜਿੱਕੀ' 'ਚ ਫ਼ਸੀ 180 ਲੋਕਾਂ ਦੀ ਜਾਨ
ਜਾਣਕਾਰੀ ਅਨੁਸਾਰ ਫਲਾਈਟ ਦੌਰਾਨ ਦੋਵਾਂ ਪਾਇਲਟਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਦੋਵੇਂ ਹੱਥੋਪਾਈ 'ਤੇ ਉਤਰ ਆਏ। ਇਸੇ ਝਗੜੇ ਦੌਰਾਨ Hijacking ਨਾਲ ਜੁੜਿਆ ਐਮਰਜੈਂਸੀ ਕੋਡ ਅਤੇ ਡਿਸਟ੍ਰੈੱਸ ਸਿਗਨਲ ਐਕਟਿਵ ਹੋ ਗਿਆ। ਸਿਗਨਲ ਮਿਲਦਿਆਂ ਹੀ ਇਜ਼ਰਾਈਲੀ ਏਅਰ ਫੋਰਸ ਨੇ ਆਪਣੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹੰਗਾਮੀ ਬੈਠਕ ਬੁਲਾ ਲਈ ਸੀ। ਹਾਲਾਂਕਿ ਅਸਲ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਜਹਾਜ਼ ਦੀ ਤਬੂਕ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਇਸ ਦੀ ਪੂਰੀ ਜਾਂਚ ਕੀਤੀ, ਜਿਸ 'ਚ ਹਾਈਜੈਕਿੰਗ ਵਰਗਾ ਕੋਈ ਖ਼ਤਰਾ ਨਹੀਂ ਮਿਲਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਕ੍ਰੂ ਮੈਂਬਰ ਸੁਰੱਖਿਅਤ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਊਦੀ ਨੂੰ ਦੇਵਾਂਗੇ ਹਰ ਸੰਭਵ ਮਦਦ ! ਪਕਿ ਰੱਖਿਆ ਮੰਤਰੀ ਦਾ ਵੱਡਾ ਬਿਆਨ
NEXT STORY