ਬਰਲਿਨ (ਭਾਸ਼ਾ)— ਜਰਮਨੀ ਦੇ ਯਹੂਦੀ ਵਿਰੋਧੀ ਮਾਮਲਿਆਂ ਦੇ ਨਵੇਂ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੇ ਇਕ ਪ੍ਰਮੁੱਖ ਅਖਬਾਰ ਨੇ ਇਜ਼ਰਾਈਲ ਦੇ ਪੀ.ਐੱਮ. ਬੇਂਜਾਮਿਨ ਨੇਤਨਯਾਹੂ ਦਾ ਕਾਰਟੂਨ ਪ੍ਰਕਾਸ਼ਿਤ ਕਰ ਕੇ 'ਹੱਦ' ਪਾਰ ਕੀਤੀ। ਕਾਰਟੂਨ ਵਿਚ ਨੇਤਨਯਾਹੂ ਦੇ ਵੱਡੇ-ਵੱਡੇ ਬੁੱਲ੍ਹ, ਕੰਨ ਅਤੇ ਨੱਕ ਬਣਾਏ ਗਏ ਹਨ। ਜਰਮਨੀ ਵਿਚ ਵੱਧਦੇ ਯਹੂਦੀ ਵਿਰੋਧ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਇਸ ਸਾਲ ਨਿਯੁਕਤ ਕੀਤੇ ਗਏ ਫੇਲਿਕਸ ਕਲੇਨ ਨੇ ਵੀਰਵਾਰ ਨੂੰ ਇਕ ਅੰਗਰੇਜੀ ਅਖਬਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਏ ਕਾਰਟੂਨ ਨਾਲ ''ਨਾਜ਼ੀ ਗਲਤ ਪ੍ਰਚਾਰ ਦੀ ਬਰਦਾਸ਼ਤ ਨਾ ਕੀਤੀ ਜਾ ਸਕਣ ਵਾਲੀ ਤਸਵੀਰ'' ਦੀ ਯਾਦ ਆਉਦੀ ਹੈ। ਇਸ ਕਾਰਟੂਨ ਵਿਚ ਨੇਤਨਯਾਹੂ ਨੂੰ ਇਜ਼ਰਾਈਲੀ ਗਾਇਕਾ ਨੇਟਾ ਬਰਜ਼ਿਲਾਈ ਦੀ ਤਰ੍ਹਾਂ ਕੱਪੜੇ ਪਾਏ ਅਤੇ ਗਾਣਾ ਗਾਉਂਦੇ ਦਿਖਾਇਆ ਗਿਆ ਹੈ। ਨੇਟਾ ਇਸ ਸਾਲ ਦੀ 'ਯੂਰੋਵਿਜ਼ਨ ਗੀਤ ਮੁਕਾਬਲੇ' ਦੀ ਜੇਤੂ ਹੈ। ਕਾਰਟੂਨ ਵਿਚ ਯੂਰੋਵਿਜ਼ਨ ਦੇ 'ਵੀ' ਅੱਖਰ ਦੀ ਜਗ੍ਹਾ 'ਸਟਾਰ ਆਫ ਡੇਵਿਡ' (ਸਿਤਾਰੇ ਜਿਹਾ ਯਹੂਦੀ ਪ੍ਰਤੀਕ) ਬਣਾਇਆ ਗਿਆ ਅਤੇ ਨੇਤਨਯਾਹੂ ਨੂੰ ਇਕ ਹੱਥ ਵਿਚ ਮਿਜ਼ਾਈਲ ਉਠਾਏ ਦਿਖਾਇਆ ਗਿਆ। ਇਸ ਦੇ ਨਾਲ ''ਯੇਰੂਸ਼ਲਮ ਵਿਚ ਅਗਲੇ ਸਾਲ'' ਲਿਖਿਆ ਗਿਆ। ਹੁਣ ਇਸ ਜਰਮਨ ਅਖਬਾਰ ਨੇ ਕਾਰਟੂਨ ਲਈ ਮੁਆਫੀ ਮੰਗੀ ਹੈ।
ਮਲਬੇ 'ਚ ਦੱਬੇ ਲੋਕਾਂ ਦਾ ਪਤਾ ਲਾਉਣ ਲਈ ਵਿਗਿਆਨੀਆਂ ਨੇ ਬਣਾਇਆ ਨਵਾਂ ਯੰਤਰ
NEXT STORY