ਪੈਰਿਸ - ਪੈਰਿਸ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫ੍ਰਾਂਸਵਾ ਫੀਆ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੇ ਉਨਾਂ ਕੰਮਾਂ 'ਤੇ ਸਰਕਾਰੀ ਧਨ ਖਰਚ ਕਰਨ ਦਾ ਦੋਸ਼ੀ ਪਾਇਆ ਜੋ ਉਨ੍ਹਾਂ ਨੇ ਕਦੇ ਕੀਤਾ ਹੀ ਨਹੀਂ। ਇਸ ਪਰਿਵਾਰ ਨੇ 1998 ਤੋਂ ਅਜਿਹਾ ਕੰਮਾਂ 'ਤੇ 10 ਲੱਖ ਯੂਰੋ ਤੋਂ ਜ਼ਿਆਦਾ ਧਨ ਰਾਸ਼ੀ ਖਰਚ ਕੀਤੀ। ਇਸ ਜੋੜੇ ਦੇ ਵਕੀਲਾਂ ਨੇ ਤੁਰੰਤ ਅਪੀਲ ਦਾ ਐਲਾਨ ਕੀਤਾ।
ਫੀਆ (66) ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਉਨਾਂ 'ਤੇ 3,75,000 ਯੂਰੋ ਦਾ ਜ਼ੁਰਮਾਨਾ ਲਗਾਇਆ ਗਿਆ। ਉਂਝ ਉਨ੍ਹਾਂ ਦੀ 3 ਸਾਲ ਦੀ ਸਜ਼ਾ ਮੁਤਲਵੀ ਕਰ ਦਿੱਤੀ ਗਈ ਹੈ। ਉਨਾਂ 'ਤੇ 10 ਸਾਲ ਤੱਕ ਚੋਣਾਂ ਲੜਣ 'ਤੇ ਰੋਕ ਲਾ ਦਿੱਤੀ ਗਈ ਹੈ। ਉਹ ਅਪੀਲ ਕਰ ਸਕਦੇ ਹਨ। ਉਨ੍ਹਾਂ ਦੀ ਪਤਨੀ ਪੈਨੇਲੋਪ ਫੀਆ ਨੂੰ ਇਸ ਦੋਸ਼ ਵਿਚ ਸਾਂਝੇਦਾਰ ਪਾਇਆ ਗਿਆ। ਉਨ੍ਹਾਂ ਨੂੰ 3 ਸਾਲ ਦੀ ਮੁਅੱਤਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਨੀਂ ਹੀ ਰਾਸ਼ੀ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਹ ਘੁਟਾਲਾ 2017 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਸਿਰਫ 3 ਮਹੀਨੇ ਪਹਿਲਾਂ ਸਾਹਮਣੇ ਆਇਆ ਸੀ ਅਤੇ ਉਦੋਂ ਫੀਆ ਇਸ ਦੌੜ ਵਿਚ ਸਭ ਤੋਂ ਅੱਗੇ ਸਨ। ਪਰ ਇਸ ਘੁਟਾਲੇ ਨੇ ਉਨ੍ਹਾਂ ਦੇ ਅਕਸ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਉਹ ਚੋਣਾਂ ਵਿਚ ਤੀਜੇ ਨੰਬਰ 'ਤੇ ਆਏ ਅਤੇ ਐਮਾਨੁਏਲ ਮੈਕਰੋਨ ਜੇਤੂ ਰਹੇ। ਫੀਆ 2007-2012 ਤੱਕ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਕਿਸੇ ਵੀ ਗੜਬੜੀ ਤੋਂ ਇਨਕਾਰ ਕੀਤਾ ਅਤੇ ਉਹ ਇਸ ਫੈਸਲੇ ਦੇ ਵਿਰੁੱਧ ਅਪੀਲ ਕਰ ਸਕਦੇ ਹਨ।
ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ
NEXT STORY