ਲੰਡਨ : ਬਰਤਾਨੀਆ ਦੇ ਸਵਿੰਡਨ (Swindon) ਸ਼ਹਿਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਬਕਾ ਸਥਾਨਕ ਕੌਂਸਲਰ ਨੇ ਆਪਣੀ ਹੀ ਪਤਨੀ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਸਾਲਾਂ ਤੱਕ ਉਸ ਦਾ ਜਿਨਸੀ ਸ਼ੋਸ਼ਣ ਕਰਨ ਦਾ ਗੁਨਾਹ ਕਬੂਲ ਕਰ ਲਿਆ ਹੈ। 49 ਸਾਲਾ ਫਿਲਿਪ ਯੰਗ (Philip Young) 'ਤੇ ਸਾਲ 2010 ਤੋਂ 2023 ਦੇ ਦਰਮਿਆਨ ਆਪਣੀ ਸਾਬਕਾ ਪਤਨੀ ਜੋਆਨ ਯੰਗ ਵਿਰੁੱਧ 48 ਵੱਖ-ਵੱਖ ਅਪਰਾਧ ਕਰਨ ਦੇ ਦੋਸ਼ ਲੱਗੇ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਵੱਡੀ ਖ਼ਬਰ: ਭਾਰਤੀ ਵਿਅਕਤੀ ਨੇ ਪਤਨੀ ਸਣੇ 4 ਰਿਸ਼ਤੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ!
ਨਸ਼ਾ ਦੇ ਕੇ ਕਰਦਾ ਸੀ ਹੈਵਾਨੀਅਤ
ਵਿਨਚੈਸਟਰ ਕਰਾਊਨ ਕੋਰਟ ਵਿੱਚ ਪੇਸ਼ ਹੋਏ ਫਿਲਿਪ ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਨੂੰ ਬੇਹੋਸ਼ ਕਰਨ ਜਾਂ ਸੁੰਨ ਕਰਨ ਲਈ ਨਸ਼ੀਲੇ ਪਦਾਰਥ ਦਿੱਤੇ ਤਾਂ ਜੋ ਉਹ ਉਸ ਨਾਲ ਜਿਨਸੀ ਸੰਬੰਧ ਬਣਾ ਸਕੇ। ਦੋਸ਼ੀ ਨੇ ਅਦਾਲਤ ਵਿੱਚ ਰੇਪ ਦੇ 11 ਮਾਮਲੇ, ਨਸ਼ੀਲੇ ਪਦਾਰਥ ਦੇਣ ਦੇ 11 ਮਾਮਲੇ, 7 ਵਾਰ ਜਿਨਸੀ ਹਮਲਾ ਅਤੇ 4 ਹੋਰ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਆਪਣਾ ਗੁਨਾਹ ਕਬੂਲ ਲਿਆ ਹੈ।
ਇਹ ਵੀ ਪੜ੍ਹੋ: "ਅਸੀਂ ਅਮਰੀਕਾ ਦੇ ਸਿਰ 'ਤੇ ਨਹੀਂ ਪਲਦੇ" - ਕੈਨੇਡੀਅਨ PM ਕਾਰਨੀ ਦੇ ਤੇਵਰਾਂ ਤੋਂ ਭੜਕੇ ਟਰੰਪ, ਲਿਆ ਬਦਲਾ !

500 ਵਾਰ ਅਸ਼ਲੀਲ ਤਸਵੀਰਾਂ ਕੀਤੀਆਂ ਪ੍ਰਕਾਸ਼ਿਤ
ਇਸ ਸਾਬਕਾ ਸਿਆਸਤਦਾਨ ਦੀ ਹੈਵਾਨੀਅਤ ਇੱਥੇ ਹੀ ਖਤਮ ਨਹੀਂ ਹੋਈ। ਉਸ ਨੇ ਕਬੂਲਿਆ ਕਿ ਉਸ ਨੇ ਘੱਟੋ-ਘੱਟ 200 ਵਾਰ ਆਪਣੀ ਪਤਨੀ ਦੀਆਂ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੀਆਂ ਅਤੇ 500 ਤੋਂ ਵੱਧ ਮੌਕਿਆਂ 'ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਚਿੱਤਰਾਂ ਨੂੰ ਪ੍ਰਕਾਸ਼ਿਤ ਕਰਕੇ ਅਸ਼ਲੀਲਤਾ ਫੈਲਾਈ।
ਇਹ ਵੀ ਪੜ੍ਹੋ: ਆਸਮਾਨ 'ਚ ਮੌਤ ਦਾ ਸਾਇਰਨ ! ਮੁੱਠੀ 'ਚ ਆਈ 238 ਮੁਸਾਫਰਾਂ ਦੀ ਜਾਨ, ਕਰਵਾਉਣੀ ਪਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
5 ਹੋਰ ਵਿਅਕਤੀ ਵੀ ਸ਼ਾਮਲ
ਇਸ ਘਿਨਾਉਣੇ ਮਾਮਲੇ ਵਿੱਚ ਫਿਲਿਪ ਦੇ ਨਾਲ 5 ਹੋਰ ਵਿਅਕਤੀਆਂ 'ਤੇ ਵੀ ਜੋਆਨ ਯੰਗ ਵਿਰੁੱਧ ਜਿਨਸੀ ਅਪਰਾਧ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਉਨ੍ਹਾਂ ਦਾ ਮੁਕੱਦਮਾ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਕੀ ਹੁੰਦਾ ਹੈ? 3 ਵਾਰ 'ਮਰ ਕੇ' ਜ਼ਿੰਦਾ ਹੋਈ ਮਹਿਲਾ ਨੇ ਦੱਸਿਆ ਅੱਖੀਂ ਦੇਖਿਆ ਹਾਲ, ਸੁਣ ਕੰਬ ਜਾਵੇਗੀ ਰੂਹ
ਪੀੜਤਾ ਨੇ ਦਿਖਾਈ ਬਹਾਦਰੀ
ਪੀੜਤ ਜੋਆਨ ਯੰਗ (48) ਨੇ ਇਨਸਾਫ਼ ਦੀ ਲੜਾਈ ਲਈ ਆਪਣੀ ਪਛਾਣ ਗੁਪਤ ਰੱਖਣ ਦੇ ਆਪਣੇ ਕਾਨੂੰਨੀ ਅਧਿਕਾਰ ਨੂੰ ਛੱਡ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਇੱਕ "ਗੁੰਝਲਦਾਰ ਅਤੇ ਵਿਆਪਕ ਜਾਂਚ" ਕਰਾਰ ਦਿੱਤਾ ਹੈ। ਪੀੜਤਾ ਅਦਾਲਤ ਵਿੱਚ ਸੁਣਵਾਈ ਦੌਰਾਨ ਆਪਣੀ ਭੈਣ ਨਾਲ ਮੌਜੂਦ ਸੀ।
ਇਹ ਵੀ ਪੜ੍ਹੋ: ਕਾਰ 'ਚ ਕਿਸੇ ਹੋਰ ਨਾਲ ਬੈਠੀ ਸੀ ਸਹੇਲੀ, ਮੁੰਡੇ ਨੇ ਮਾਰ 'ਤੀਆਂ ਗੋਲੀਆਂ, 3 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੰਗਾਪੁਰ ਏਅਰਸ਼ੋਅ ਤੋਂ ਪਹਿਲਾਂ ਵੱਡੀ ਸਾਜ਼ਿਸ਼? 'ਪਾਯਾ ਲੇਬਰ ਏਅਰ ਬੇਸ' 'ਚ ਬੰਬ ਦੀ ਖ਼ਬਰ ਨਾਲ ਮਚੀ ਹਫੜਾ-ਦਫੜੀ !
NEXT STORY