ਮੈਰੀਲੈਂਡ : ਅਮਰੀਕਾ ਦੇ ਮੈਰੀਲੈਂਡ ਵਿੱਚ ਰਹਿਣ ਵਾਲੀ 80 ਸਾਲਾ ਮਹਿਲਾ ਪਾਦਰੀ ਨੌਰਮਾ ਐਡਵਰਡਸ ਕੋਈ ਸਾਧਾਰਨ ਮਹਿਲਾ ਨਹੀਂ ਹੈ। ਉਹ ਮੌਤ ਦੇ ਦਰਵਾਜ਼ੇ ਨੂੰ ਇੱਕ ਵਾਰ ਨਹੀਂ, ਸਗੋਂ ਤਿੰਨ ਵਾਰ ਖੜਕਾ ਕੇ ਵਾਪਸ ਪਰਤੀ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਮੌਤ ਤੋਂ ਬਾਅਦ ਦਾ ਹਾਲ ਕਿਸੇ ਦੇ ਵੀ ਰੌਂਗਟੇ ਖੜ੍ਹੇ ਕਰਨ ਲਈ ਕਾਫੀ ਹੈ।
ਇਹ ਵੀ ਪੜ੍ਹੋ: TikTok ਦੀ ਹੋਈ ਵਾਪਸੀ ! ਚੀਨੀ ਕੰਪਨੀ ਨੇ ਅਮਰੀਕੀ ਦਿੱਗਜਾਂ ਨਾਲ ਮਿਲਾਇਆ ਹੱਥ
ਬ੍ਰਹਿਮੰਡੀ ਸਕ੍ਰੀਨ 'ਤੇ ਵੇਖਿਆ ਜੀਵਨ ਦਾ 'ਲੇਖਾ-ਜੋਖਾ'
ਨੌਰਮਾ ਨਾਲ ਮੌਤ ਦਾ ਪਹਿਲਾ ਵਾਕਿਆ ਮਹਿਜ਼ 20 ਸਾਲ ਦੀ ਉਮਰ ਵਿੱਚ ਇੱਕ ਮੈਡੀਕਲ ਐਮਰਜੈਂਸੀ ਦੌਰਾਨ ਵਾਪਰਿਆ, ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ 'ਕਲੀਨਿਕਲੀ ਡੈੱਡ' ਐਲਾਨ ਦਿੱਤਾ ਸੀ। ਨੌਰਮਾ ਅਨੁਸਾਰ, ਉਸ ਵੇਲੇ ਉਹ ਆਪਣੇ ਸਰੀਰ ਵਿੱਚੋਂ ਬਾਹਰ ਨਿਕਲ ਕੇ ਡਾਕਟਰਾਂ ਨੂੰ ਆਪਣਾ ਇਲਾਜ ਕਰਦੇ ਦੇਖ ਰਹੀ ਸੀ। ਅਚਾਨਕ ਉਹ ਇੱਕ ਹਨੇਰੀ ਸੁਰੰਗ ਰਾਹੀਂ ਇੱਕ ਅਲੌਕਿਕ ਚਿੱਟੀ ਰੋਸ਼ਨੀ ਦੇ ਸਾਹਮਣੇ ਪਹੁੰਚੀ, ਜਿੱਥੇ ਇੱਕ ਵਿਸ਼ਾਲ ਸਕ੍ਰੀਨ 'ਤੇ ਉਸ ਦੇ ਜੀਵਨ ਦਾ ਲੇਖਾ-ਜੋਖਾ ਚੱਲ ਰਿਹਾ ਸੀ। ਇਸ ਸਕ੍ਰੀਨ 'ਤੇ ਤਿੰਨ ਹਿੱਸੇ ਸਨ: ਉਹ ਜੀਵਨ ਜੋ ਜਨਮ ਤੋਂ ਪਹਿਲਾਂ ਤੈਅ ਸੀ, ਉਹ ਜੀਵਨ ਜੋ ਉਨ੍ਹਾਂ ਨੇ ਅਸਲ ਵਿਚ ਹੰਡਾਇਆ ਅਤੇ ਦੋਵਾਂ ਵਿਚਕਾਰ ਸੰਤੁਲਨ। ਉੱਥੇ ਉਨ੍ਹਾਂ ਨੂੰ ਵਾਰ-ਵਾਰ ਇੱਕ ਹੀ ਸੰਦੇਸ਼ ਮਿਲ ਰਿਹਾ ਸੀ ਕਿ ਉਨ੍ਹਾਂ ਦਾ ਮਕਸਦ ਅਜੇ ਅਧੂਰਾ ਹੈ।

ਇਹ ਵੀ ਪੜ੍ਹੋ: ਕਾਰ 'ਚ ਕਿਸੇ ਹੋਰ ਨਾਲ ਬੈਠੀ ਸੀ ਸਹੇਲੀ, ਮੁੰਡੇ ਨੇ ਮਾਰ 'ਤੀਆਂ ਗੋਲੀਆਂ, 3 ਦੀ ਮੌਤ
ਸਰੀਰ ਵਿੱਚ ਵਾਪਸੀ ਸੀ ਬੇਹੱਦ ਦਰਦਨਾਕ
ਉੱਥੇ ਨੌਰਮਾ ਦੀ ਮੁਲਾਕਾਤ ਆਪਣੀ ਮ੍ਰਿਤਕ ਚਾਚੀ ਨਾਲ ਵੀ ਹੋਈ, ਜਿਸ ਨੇ ਦੱਸਿਆ ਕਿ 'ਜੀਵਨ ਕਦੇ ਖਤਮ ਨਹੀਂ ਹੁੰਦਾ'। ਨੌਰਮਾ ਦੱਸਦੀ ਹੈ ਕਿ ਜਦੋਂ ਉਨ੍ਹਾਂ ਦੀ ਆਤਮਾ ਨੂੰ ਦੁਬਾਰਾ ਸਰੀਰ ਵਿੱਚ ਭੇਜਿਆ ਗਿਆ, ਤਾਂ ਉਹ ਅਨੁਭਵ ਬਹੁਤ ਦੁਖਦਾਈ ਸੀ। ਉਨ੍ਹਾਂ ਨੇ ਇਸ ਦੀ ਤੁਲਨਾ 'ਇੱਕ ਵਿਸ਼ਾਲ ਆਕਾਸ਼ਗੰਗਾ ਨੂੰ ਚਾਹ ਦੇ ਇੱਕ ਛੋਟੇ ਜਿਹੇ ਕੱਪ ਵਿੱਚ ਭਰਨ' ਨਾਲ ਕੀਤੀ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਵਿੱਚ ਅਜਿਹੀ ਊਰਜਾ ਆ ਗਈ ਕਿ ਉਹ ਲੋਕਾਂ ਦੀਆਂ ਬੀਮਾਰੀਆਂ ਵੇਖ ਸਕਦੀ ਸੀ ਅਤੇ ਉਨ੍ਹਾਂ ਦੇ ਕੋਲ ਆਉਂਦਿਆਂ ਹੀ ਬਿਜਲੀ ਦੇ ਬਲਬ ਤੱਕ ਫਿਊਜ਼ ਹੋ ਜਾਂਦੇ ਸਨ।
ਇਹ ਵੀ ਪੜ੍ਹੋ: ਮਹਾਜੰਗ ਦੀ ਤਿਆਰੀ? ਟਰੰਪ ਦੇ 'ਆਰਮਾਡਾ' ਨੇ ਵਧਾਈ ਈਰਾਨ ਦੀ ਧੜਕਣ, ਪੱਛਮੀ ਏਸ਼ੀਆ 'ਚ ਬਣੇ ਜੰਗ ਵਰਗੇ ਹਾਲਾਤ
ਫਰਿਸ਼ਤੇ ਨੇ ਦਿਖਾਇਆ ਰਾਹ: "ਮੌਤ ਅੰਤ ਨਹੀਂ, ਸ਼ੁਰੂਆਤ ਹੈ"
ਨੌਰਮਾ ਦਾ ਮੌਤ ਨਾਲ ਦੂਜਾ ਅਤੇ ਤੀਜਾ ਸਾਹਮਣਾ ਹਾਲ ਹੀ ਵਿੱਚ ਨਵੰਬਰ 2024 ਵਿੱਚ ਦਿਲ ਦਾ ਦੌਰਾ ਪੈਣ ਦੌਰਾਨ ਹੋਇਆ। ਐਂਬੂਲੈਂਸ ਵਿੱਚ ਲਿਜਾਂਦੇ ਸਮੇਂ ਇੱਕ ਮਹਿਲਾ ਫਰਿਸ਼ਤੇ ਨੇ ਉਨ੍ਹਾਂ ਨੂੰ ਰਾਹ ਦਿਖਾਇਆ ਅਤੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦੇ ਮਨਾਂ ਵਿੱਚੋਂ 'ਮੌਤ ਦਾ ਡਰ' ਕੱਢਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅੱਜ ਨੌਰਮਾ ਗੰਭੀਰ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਮੌਤ ਦੇ ਡਰ ਤੋਂ ਮੁਕਤ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੌਤ ਅੰਤ ਨਹੀਂ, ਸਗੋਂ ਇੱਕ ਨਵੇਂ ਆਯਾਮ ਵਿੱਚ ਪ੍ਰਵੇਸ਼ ਦੀ ਸ਼ੁਰੂਆਤ ਹੈ ਅਤੇ ਜਦੋਂ ਤੱਕ ਸਾਹ ਚੱਲ ਰਹੇ ਹਨ, ਹਰ ਇਨਸਾਨ ਕੋਲ ਕੁਝ ਮਹਾਨ ਕਰਨ ਦਾ ਮੌਕਾ ਹੈ। ਨੌਰਮ ਐਡਵਰਡਸ ਦੀ ਇਹ ਕਹਾਣੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਅਸੀਂ ਸੱਚਮੁੱਚ ਉਸ ਮਕਸਦ ਨੂੰ ਪੂਰਾ ਕਰ ਰਹੇ ਹਾਂ ਜਿਸ ਲਈ ਸਾਨੂੰ ਇਸ ਧਰਤੀ 'ਤੇ ਭੇਜਿਆ ਗਿਆ ਹੈ?
ਇਹ ਵੀ ਪੜ੍ਹੋ: ਅਮਰੀਕਾ 'ਚ ਇਨਸਾਨੀਅਤ ਸ਼ਰਮਸਾਰ ; ਮਾਸੂਮ ਨੂੰ 'ਚਾਰੇ' ਵਜੋਂ ਵਰਤ ਕੇ ਪਿਤਾ ਸਮੇਤ ਚੁੱਕਿਆ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੱਖਣੀ ਚੀਨ ਸਾਗਰ 'ਚ ਕਿਸ਼ਤੀ ਪਲਟਣ ਕਾਰਨ 2 ਲੋਕਾਂ ਦੀ ਮੌਤ, 4 ਲਾਪਤਾ
NEXT STORY