ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ ਨੂੰ ਮਹੱਤਵਪੂਰਨ ਸੈਨੇਟ ਚੋਣਾਂ 'ਚ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜਾ ਗਿਲਾਨੀ ਨੇ ਹਰਾ ਦਿੱਤਾ। ਇਸ ਨਤੀਜੇ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਵਿਅਕਤੀਗਤ ਰੂਪ ਨਾਲ ਮੰਤਰੀ ਮੰਡਲ ਦੇ ਆਪਣੇ ਸਹਿਯੋਗੀ ਲਈ ਪ੍ਰਚਾਰ ਕੀਤਾ ਸੀ। ਸੱਤਾਧਾਰੀ ਪਾਕਿਸਤਾਨ ਤਹਰੀਕ-ਏ-ਇੰਸਾਫ ਪਾਰਟੀ (ਪੀ. ਟੀ. ਆਈ.) ਨੇ ਦਾਅਵਾ ਕੀਤਾ ਸੀ ਕਿ ਉਸ ਨੂੰ 182 ਮੈਂਬਰਾਂ ਦਾ ਸਮਰਥਨ ਮਿਲਿਆ, ਜਦਕਿ ਸੈਨੇਟਰ ਨੂੰ ਚੁਣਨ ਲਈ 172 ਵੋਟਾਂ ਦੀ ਜ਼ਰੂਰਤ ਸੀ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ 205 ਦੌੜਾਂ 'ਤੇ ਢੇਰ, ਭਾਰਤ ਨੇ ਇਕ ਵਿਕਟ 'ਤੇ ਬਣਾਈਆਂ 24 ਦੌੜਾਂ
ਪਾਕਿਸਤਾਨ ਚੋਣ ਕਮਿਸ਼ਨ (ਈ. ਸੀ. ਪੀ.) ਨੇ ਐਲਾਨ ਕੀਤਾ ਕਿ- ਯੂਸਫ ਰਜਾ ਗਿਲਾਨੀ ਨੂੰ 169 ਵੋਟਾਂ ਮਿਲੀਆਂ ਜਦਕਿ ਸ਼ੇਖ ਨੂੰ 164 ਵੋਟਾਂ ਮਿਲੀਆਂ । ਸੱਤ ਵੋਟਾਂ ਖਾਰਿਜ਼ ਹੋਈਆਂ। ਕੁੱਲ ਵੋਟਾਂ ਦੀ ਗਿਣਤੀ 340 ਸੀ। ਪ੍ਰਧਾਨ ਮੰਤਰੀ ਖਾਨ ਨੇ ਸ਼ੇਖ ਦੀ ਜਿੱਤ ਯਕੀਨੀ ਕਰਨ ਲਈ ਵਿਅਕਤੀਗਤ ਰੂਪ ਨਾਲ ਪ੍ਰਚਾਰ ਕੀਤਾ ਸੀ। ਗਿਆਰਾਂ ਵਿਰੋਧੀ ਪਾਰਟੀਆਂ ਦੇ ਇਕ ਗਠਜੋੜ ਪਾਕਿਸਤਾਨ ਡੇਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਨੇ ਗਿਲਾਨੀ ਦਾ ਸਮਰਥਨ ਕੀਤਾ।
ਇਹ ਖ਼ਬਰ ਪੜ੍ਹੋ- NZ v AUS : ਆਸਟਰੇਲੀਆ ਨੇ ਟੀ20 ਮੈਚ ’ਚ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾਇਆ
ਇਸ ਤੋਂ ਇਲਾਵਾ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਵੀ ਗਿਲਾਨੀ ਨੂੰ ਸਮਰਥਨ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਸ਼ੇਖ 2008 ਤੋਂ 2012 ਤੱਕ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਦੇ ਕਾਰਜਕਾਲ ਦੌਰਾਨ ਉਸਦੇ ਮੰਤਰੀ ਮੰਡਲ 'ਚ ਮੰਤਰੀ ਸਨ। ਸਰਕਾਰ ਦੇ ਬੁਲਾਰਾ ਸ਼ਾਹਬਾਜ਼ ਗਿਲ ਨੇ ਕਿਹਾ ਕਿ ਵਿਰੋਧੀ ਕੇਵਲ ਪੰਜ ਵੋਟਾਂ ਦੇ ਅੰਦਰ ਨਾਲ ਜਿੱਤ ਗਿਆ ਜਦਕਿ 7 ਵੋਟਾਂ ਖਾਰਿਜ਼ ਹੋ ਗਈਆਂ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੀਨ 'ਚ ਬਲਾਗਰ ਨੂੰ ਭਾਰੀ ਪਿਆ ਗਲਵਾਨ 'ਚ ਮਾਰੇ ਗਏ ਚੀਨੀ ਫੌਜੀਆਂ 'ਤੇ ਪੋਸਟ ਕਰਨਾ
NEXT STORY