ਨਿਊਯਾਰਕ — ਮੈਕਸੀਕੋ ਦੇ ਡੱਰਗਜ਼ ਮਾਫੀਆ ਜੋਕਿਨ ਅਲ ਚੇਪੋ ਗਜ਼ਮੈਨ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਐਨਰਿਕ ਪੇਨਾ ਨੀਟੋ ਨੂੰ 10 ਕਰੋੜ ਡਾਲਰ (ਕਰੀਬ 700 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਸੀ। ਖੁਦ ਨੂੰ ਅਲ ਚੇਪੋ ਦਾ ਸੱਜਾ ਹੱਥ ਦੱਸਣ ਵਾਲੇ ਐਲੇਕਸ ਸਿਫੁੰਟੇਸ ਨੇ ਨਿਊਯਾਰਕ ਦੀ ਇਕ ਅਦਾਲਤ 'ਚ ਇਹ ਬਿਆਨ ਦਿੱਤਾ ਹੈ।
ਐਲੇਕਸ ਦਾ ਆਖਣਾ ਹੈ ਕਿ ਉਸ ਨੇ ਅਧਿਕਾਰੀਆਂ ਨੂੰ 2016 'ਚ ਹੀ ਇਸ ਦੇ ਬਾਰੇ 'ਚ ਦੱਸ ਦਿੱਤਾ ਸੀ। ਉਸ ਨੂੰ 2013 'ਚ ਮੈਕਸੀਕੋ 'ਚ ਗ੍ਰਿਫਤਾਰ ਕੀਤਾ ਸੀ। ਅਮਰੀਕਾ 'ਚ ਸਪੁਰਦ ਕੀਤੇ ਜਾਣ ਤੋਂ ਬਾਅਦ ਉਸ ਨੂੰ ਡਰੱਗਜ਼ ਤਸੱਕਰੀ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ। ਜ਼ਿਕਰਯੋਗ ਹੈ ਕਿ 2012 ਤੋਂ 2018 ਤੱਕ ਮੈਕਸੀਕੋ ਦੇ ਰਾਸ਼ਟਰਪਤੀ ਰਹੇ ਨੀਟੋ ਨੇ ਪਹਿਲਾਂ 25 ਕਰੋੜ ਡਾਲਰ ਦੀ ਮੰਗ ਕੀਤੀ ਸੀ। ਬਾਅਦ 'ਚ ਉਹ 10 ਕਰੋੜ ਡਾਲਰ ਲੈਣ 'ਤੇ ਰਾਜ਼ੀ ਹੋਏ ਸਨ।
ਐਲੇਕਸ ਮੁਤਾਬਕ ਚੇਪੋ ਦੇ ਦੋਸਤ ਨੇ ਅਕਤੂਬਰ 'ਚ ਨੀਟੋ ਨੂੰ ਪੈਸੇ ਪਹੁੰਚਾਏ ਸਨ। ਨੀਟੋ ਨੇ ਇਸ ਬਾਰੇ 'ਚ ਕੋਈ ਟਿੱਪਣੀ ਨਹੀਂ ਕੀਤੀ ਹੈ। ਉਹ ਆਪਣੇ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ। ਅਮਰੀਕਾ ਚੇਪੋ ਨੂੰ ਦੁਨੀਆ ਦਾ ਸਭ ਤੋਂ ਵੱਡਾ ਡਰੱਗਜ਼ ਮਾਫੀਆ ਮੰਨਦਾ ਹੈ। ਮੈਕਸੀਕੋ ਤੋਂ ਸਪੁਰਦ ਕੀਤੇ ਜਾਣ ਤੋਂ ਬਾਅਦ ਉਸ 'ਤੇ ਬੀਤੇ ਨਵੰਬਰ ਤੋਂ ਕੋਕੀਨ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਦੇ ਮਾਮਲੇ 'ਚ ਮੁਕੱਦਮਾ ਚੱਲ ਰਿਹਾ ਹੈ।
6 ਘੰਟੇ ਤੋਂ ਘੱਟ ਨੀਂਦ ਲੈਣ ’ਤੇ ਦਿਲ ਸਬੰਧੀ ਰੋਗ ਦਾ ਖਤਰਾ
NEXT STORY