ਮੈਲਬੌਰਨ (ਮਨਦੀਪ ਸਿੰਘ ਸੈਣੀ)- ਸ੍ਰੀ ਸੁਖਮਨੀ ਸਾਹਿਬ ਸੇਵਕ ਸਭਾ ਸੰਗਤ ਵਲੋਂ ਬੀਤੇ ਦਿਨੀ ਮੈਲਬੌਰਨ ਦੇ ਦੱਖਣ ਪੂਰਬ 'ਚ ਸਥਿਤ ਇਲਾਕੇ ਪੁਆਇੰਟ ਕੁੱਕ ਵਿੱਖੇ ਸਥਿਤ ਸੀਜ਼ਨ ਫਾਇਵ ਰਿਜ਼ੋਰਟ ਵਿਖੇ ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਸੋਸਾਇਟੀ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਮਿੰਟੂ ਦੀ ਮੈਲਬੌਰਨ ਵਿੱਖੇ ਆਮਦ 'ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਮਾਗਮ ਵਿੱਚ ਗੁਰਪ੍ਰੀਤ ਮਿੰਟੂ ਦੇ ਵਿਚਾਰ ਸੁਨਣ ਲਈ ਪਹੁੰਚੀਆਂ ਹੋਈਆਂ ਸਨ।
ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਸੇਵਕ ਸਭਾ ਸੰਗਤ ਦੇ ਭਾਈ ਬਲਵਿੰਦਰ ਸਿੰਘ ਤੇ ਭਾਈ ਰਤਨ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਮੌਕੇ ਜਿੱਥੇ ਉਨ੍ਹਾਂ ਮਨੁੱਖਤਾ ਦੀ ਸੇਵਾ ਸੰਸਥਾ ਵਲੋਂ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ, ਉੱਥੇ ਹੀ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਦੇ ਕੰਮਾ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਗੁਰਪ੍ਰੀਤ ਸਿੰਘ ਮਿੰਟੂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸਮੇ ਪੰਜਾਬ ਵਿੱਚ ਹਾਲਾਤ ਇਹੋ ਜਿਹੇ ਹਨ ਕਿ ਇਲਾਜ ਵਿੱਤੋਂ ਬਾਹਰ ਹੋਏ ਪਏ ਹਨ ਤੇ ਸਰਕਾਰਾਂ ਵੀ ਕੁਝ ਜ਼ਿਆਦਾ ਨਹੀ ਕਰ ਪਾ ਰਹੀਆਂ ਹਨ ਤੇ ਇਸ ਕਾਰਨ ਪੰਜਾਬ ਵਿੱਚ ਆਸ਼ਰਮ ਖੁੱਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇ ਗਰੀਬ ਤੇ ਬੇਸਹਾਰਾ ਲੋਕਾਂ ਲਈ ਇਲਾਜ ਕਰਾਉਣਾ ਤੇ ਉਨ੍ਹਾਂ ਨੂੰ ਮਾਨਸਿਕ ਤਨਾਅ 'ਚੋਂ ਕੱਢਣਾ ਬਹੁਤ ਵੱਡਾ ਵਿਸ਼ਾ ਹੈ ਤੇ ਇਸ ਵਿਸ਼ੇ ਬਾਰੇ ਜਾਣਕਾਰੀ ਨਾ ਹੋਣ ਕਾਰਨ ਲੋਕ ਆਪਣਿਆਂ ਨੂੰ ਹੀ ਲਵਾਰਿਸ ਬਣਾ ਕੇ ਸੜਕਾਂ ਤੇ ਛੱਡ ਦਿੰਦੇ ਹਨ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੀ ਜ਼ਾਂਦੀ ਹੈ।

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਕਿਸੇ ਨੂੰ ਇਸ ਬਾਬਤ ਧਿਆਨ ਦੇਣਾ ਚਾਹੀਦਾ ਹੈ। ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਪਿੰਡਾਂ ਵਿੱਚ ਸੰਪਰਕ ਕਰਕੇ ਇਸ ਬਾਬਤ ਕਮੇਟੀਆਂ ਬਣਾ ਕੇ ਆਪਣੇ ਪਿੰਡਾਂ 'ਚੋਂ ਪਾਰਟੀਬਾਜ਼ੀ ਤੇ ਧਰਮ ਜਾਤ ਪਾਤ ਤੋਂ ਉਪਰ ਉਠ ਕੇ ਅਜਿਹੇ ਗਰੀਬ, ਬੇਸਹਾਰਾ-ਲਵਾਰਿਸ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਪਿੰਡ ਪੱਧਰ 'ਤੇ ਹੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਸੜਕਾਂ 'ਤੇ ਨਾਂ ਰੁਲਣ ਤੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਨਾ ਹੋਣ ਤੇ ਇਸ ਨਾਲ ਇਲਾਜ ਆਦਿ ਕਰਾਉਣ ਦੀਆਂ ਫਰਜ਼ੀ ਵੀਡਿੳਜ਼ ਪਾ ਕੇ ਪੈਸੇ ਉਗਰਾਹੁਣ ਵਾਲਿਆਂ ਨੂੰ ਵੀ ਠੱਲ ਪਵੇਗੀ।
ਪੜ੍ਹੋ ਇਹ ਅਹਿਮ ਖ਼ਬਰ-30 ਸਾਲ ਪਹਿਲਾਂ ਫ੍ਰੀਜ਼ ਭਰੂਣ ਨਾਲ ਹੋਇਆ ਸਿਹਤਮੰਦ ਬੱਚਾ, ਬਣਿਆ ਰਿਕਾਰਡ
ਇਸ ਮੌਕੇ ਬੈਂਡਿਗੌ ਤੋਂ ਕੌਂਸਲਰ ਸ਼ਿਵਾਲੀ ਚੈਟਲੇ ਨੇ ਕਿਹਾ ਕਿ ਇਸ ਸਮੇ ਬਹੁਤਾਤ ਲੋਕ ਮਾਨਸਿਕ ਤਨਾਅ 'ਚੋਂ ਲੰਘ ਰਹੇ ਹਨ ਤੇ ਕਿਸੇ ਨੂੰ ਇਸ ਬਾਰੇ ਦੱਸ ਨਹੀਂ ਪਾਉਂਦੇ ਤੇ ਉਹ ਖੁਦ ਵੀ ਇਸ ਦੌਰ 'ਚੋਂ ਨਿਕਲੇ ਹਨ ਪਰੰਤੂ ਇਸ ਤਨਾਅ ਭਰੀ ਜ਼ਿੰਦਗੀ ਵਿੱਚੋ ਨਿਕਲਣ ਲਈ ਇਸ ਸਮੇਂ ਵਧੇਰੇ ਕੰਮ ਕਰਨ ਦੀ ਜਰੂਰਤ ਦੇ ਨਾਲ ਵਧੇਰੇ ਜਾਗਰੂਕਤਾ ਦੀ ਵੀ ਲੋੜ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਗਾਇਕ ਹਰਪਾਲ ਸਿੰਘ ਵਡਾਲੀ ਵਲੋਂ ਆਪਣੀ ਰਚਨਾ ਪੇਸ਼ ਕੀਤੀ ਗਈ ਤੇ ਮੰਚ ਸੰਚਾਲਨ ਰਸਨਾ ਕੌਰ ਬਾਖੂਬੀ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਸਥਾ ਦੇ ਪ੍ਰਬੰਧਕ ਜਵਾਹਰਜੀਤ ਸਿੰਘ ਦਾਖਾ ਵਲੋਂ ਆਏ ਹੋਏ ਸਮੂਹ ਮਹਿਮਾਨਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਸੁਖਮਨੀ ਸਾਹਿਬ ਸੇਵਕ ਸਭਾ ਮੈਲਬੌਰਨ ਲੰਮੇ ਸਮੇਂ ਤੇ ਪੰਜਾਬ ਵਿੱਚ ਲੋੜਬੰਦ ਬੱਚਿਆਂ ਦੀ ਪੜ੍ਹਾਈ ਤੇ ਮੁੱਢਲੀਆਂ ਲੋੜਾਂ ਲਈ ਹਿੱਸਾ ਪਾਉਂਦੀ ਆ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸ਼ੋਕਰ, ਮਿੱਕੀ ਮੱਕੜ, ਸ਼ੁਕਰਾਨਾ ਚੋਪੜਾ, ਸਿਮਰਨ ਖੱਟੜਾ , ਰੁਪਿੰਦਰ ਗਰੇਵਾਲ ,ਹਰਵੀਰ ਪੱਲਾ, ਤਲਵਿੰਦਰ ਸਿੰਘ , ਲਵਪ੍ਰੀਤ ਸਿੰਘ ਕੋੜਾ , ਰਵਿੰਦਰ ਸਿੰਘ ਭੱਠਲ, ਕਸਮੀਰ ਸਿੰਘ ਗਿੱਲ ਸੋਹੀ ਕੇਟਰਿੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
7 ਸਾਲ ਦੇ ਜਵਾਕ ਖ਼ਿਲਾਫ਼ ਦਰਜ ਹੋ ਗਈ FIR! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
NEXT STORY