ਜੋਹਾਨਸਬਰਗ (ਭਾਸ਼ਾ)-ਦੱਖਣੀ ਅਫਰੀਕਾ ਦੀ ਸਰਵਉੱਚ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੀ ਉਸ ਪਟੀਸ਼ਨ ਨੂੰ ਖਾਰਿਜ਼ ਕਰ ਦਿੱਤਾ ਜਿਸ ਵਿਚ ਅਦਾਲਤ ਦੀ ਅਪਮਾਨ ’ਤੇ ਦਿੱਤੀ ਗਈ 15 ਮਹੀਨਿਆਂ ਕੈਦ ਦੀ ਸਜ਼ਾ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ। ਜੁਮਾ ਨੇ ਜੁਲਾਈ 'ਚ ਉਸ ਵੇਲੇ ਆਤਮ ਸਮਰਪਣ ਕਰ ਦਿੱਤਾ ਸੀ ਜਦ ਸੰਵਿਧਾਨਕ ਅਦਾਲਤ ਨੇ ਉਨ੍ਹਾਂ ਨੂੰ ਸਟੇਟ ਕੈਪਚਰ 'ਚ ਜਾਂਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਤੋਂ ਲਗਾਤਾਰ ਇਨਕਾਰ ਕਰਨ ਲਈ ਅਦਾਲਤ ਦੀ ਉਲੰਘਣਾ ਦਾ ਜ਼ਿੰਮੇਵਾਰ ਪਾਇਆ ਸੀ।
ਇਹ ਵੀ ਪੜ੍ਹੋ : ਟੈਕਸਾਸ 'ਚ ਪੁੱਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ
ਇਸ ਕਮਿਸ਼ਨ ਦੇ ਸਾਹਮਣੇ ਕਈ ਗਵਾਹਾਂ ਨੇ ਸਰਕਾਰੀ ਵਿਭਾਗਾਂ ਅਤੇ ਸੰਸਥਾਨਾਂ 'ਚ ਲੁੱਟ ਦੇ ਸੰਬੰਧਿਤ ਮਾਮਲਿਆਂ 'ਚ ਜੁਮਾ ਦੀ ਕਥਿਤ ਭੂਮਿਕਾ ਦਾ ਵੇਰਵਾ ਦਿੱਤਾ ਸੀ। ਸੰਵਿਧਾਨਕ ਅਦਾਲਤ ਦੇ ਬਹੁਮਤ ਦੇ ਫੈਸਲੇ 'ਚ, ਜੱਜ ਸਿਸੀ ਖੰਪੇਪੇ ਨੇ 79 ਸਾਲਾ ਜੁਮਾ ਦੀ ਪਟੀਸ਼ਨ ਨੂੰ (ਸੁਣਵਾਈ ਦੀ) ਲਾਗਤ ਸਮੇਤ ਖਾਰਿਜ ਕਰ ਦਿੱਤਾ। ਜੁਮਾ ਦੇ ਆਚਰਣ 'ਤੇ ਟਿੱਪਣੀ ਕਰਦੇ ਹੋਏ, ਖੰਪੇਪੇ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਹੀ ਮੁਕੱਦਮੇ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਜਦ ਮਾਮਲਾ ਉਨ੍ਹਾਂ ਦੇ ਅਨੁਕੂਲ ਲੱਗਿਆ ਤਾਂ ਫਿਰ ਤੋਂ ਮਾਮਲਾ ਖੋਲ੍ਹ ਦਿੱਤਾ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੰਜ ਅੱਤਵਾਦੀਆਂ ਨੂੰ 5-5 ਸਾਲ ਦੀ ਸਜ਼ਾ
ਸੰਵੈਧਾਨਿਕ ਕੋਰਟ ਨੇ ਆਪਣੇ ਆਦੇਸ਼ ਵਿਚ ਕੋਰਟ ਦੇ ਪਹਿਲਾਂ ਦੇ ਫੈਸਲੇ ਨੂੰ ਬਰਕਾਰਰ ਰੱਖਿਆ ਕਿ ਜੁਮਾ ਨੂੰ 2009-2018 ਤੱਕ ਦੱਖਣੀ ਅਫਰੀਕਾ ਦਾ ਰਾਸ਼ਟਰਪਤੀ ਰਹਿੰਦੇ ਹੋਏ ਸਰਕਾਰ ਅਤੇ ਸੂਬੇ ਦੀ ਮਾਲਕੀ ਵਾਲੀਆਂ ਕੰਪਨੀਆਂ ਵਿਚ ਵਿਆਪਕ ਭ੍ਰਿਸ਼ਟਾਚਾਰ ਦੀ ਜਾਂਚ ਦੇ ਕਮਿਸ਼ਨ ਵਿਚ ਗਵਾਹੀ ਦੇਣ ਤੋਂ ਨਾਂਹ ਕਰਨ ਲਈ ਜੇਲ ਜਾਣਾ ਚਾਹੀਦਾ ਹੈ। ਜੁਮਾ ਨੂੰ ਜੁਲਾਈ ਵਿਚ ਜੇਲ ਵਿਚ ਸੁੱਟ ਦਿੱਤਾ ਗਿਆ ਸੀ ਪਰ ਓਦੋਂ ਤੋਂ ਉਨ੍ਹਾਂ ਨੂੰ ਇਕ ਅਣਪਛਾਤੀ ਬੀਮਾਰੀ ਲਈ ਮੈਡੀਕਲ ਪੈਰੋਲ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਲਾਸਕਾ ਦੇ ਕੋਵਿਡ ਕੇਸਾਂ 'ਚ ਹੋ ਰਿਹਾ ਹੈ ਭਾਰੀ ਵਾਧਾ ਦਰਜ਼
NEXT STORY