ਮਾਸਕੋ (ਯੂ. ਐੱਨ. ਆਈ.)- ਅਮਰੀਕੀ ਉਦਯੋਗਪਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਦੇ ਮਾਲਕ ਐਲੋਨ ਮਸਕ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸਾਬਕਾ ਨੇਤਾ ਅਤੇ ਮੈਂਬਰ ਵੀ ਆਉਣ ਵਾਲੀਆਂ ਚੋਣਾਂ ਵਿਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਵੋਟ ਦੇਣਗੇ। ਮਸਕ ਨੇ 'ਐਕਸ' 'ਤੇ ਲਿਖਿਆ, "2020 ਵਿੱਚ, ਹਰ ਆਜ਼ਾਦ ਵੋਟਰ ਨੇ ਰਾਸ਼ਟਰਪਤੀ ਜੋਅ ਬਾੀਡੇਨ ਨੂੰ ਵੋਟ ਦਿੱਤੀ ਸੀ ਅਤੇ ਹੁਣ 2024 ਵਿੱਚ ਹਰ ਆਜ਼ਾਦ ਅਤੇ ਬਹੁਤ ਸਾਰੇ ਸਾਬਕਾ ਡੈਮੋਕ੍ਰੇਟਸ ਟਰੰਪ ਨੂੰ ਵੋਟ ਪਾਉਣਗੇ।"
ੜ੍ਹੋ ਇਹ ਅਹਿਮ ਖ਼ਬਰ-ਵਿਵੇਕ ਰਾਮਾਸਵਾਮੀ ਨੇ ਪੂਰੇ ਦੇਸ਼ 'ਚ ਇੱਕੋ ਦਿਨ ਵੋਟਿੰਗ ਕਰਵਾਉਣ ਦੀ ਕੀਤੀ ਮੰਗ
ਅਮਰੀਕੀ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਰਾਸ਼ਟਰਪਤੀ ਦੇ ਅਹੁਦੇ ਲਈ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਮਿਸਟਰ ਟਰੰਪ ਵਿਚਕਾਰ ਕਰੀਬੀ ਮੁਕਾਬਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਚੈੱਕ ਪੋਸਟ 'ਤੇ ਹਮਲੇ 'ਚ ਮਾਰੇ ਗਏ 10 ਸੁਰੱਖਿਆ ਮੁਲਾਜ਼ਮ
NEXT STORY