ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਡੇਰਾ ਗਾਜ਼ੀ ਖਾਨ ਜ਼ਿਲੇ ਵਿੱਚ ਇੱਕ ਨਿੱਜੀ ਸਕੂਲ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ ਚਾਰ ਸਕੂਲੀ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਸਥਿਤ ਇਕ ਪਿੰਡ 'ਚ ਵੀਰਵਾਰ ਨੂੰ ਵਾਪਰੀ।
ਪੰਜਾਬ ਐਮਰਜੈਂਸੀ ਸਰਵਿਸਿਜ਼ ਰੇਸਕਿਊ 1122 ਦੇ ਅਨੁਸਾਰ, ਜਿਸ ਸਮੇਂ ਕਲਾਸਰੂਮ ਦੀ ਛੱਤ ਡਿੱਗੀ, ਉਸ ਸਮੇਂ ਉੱਥੇ ਕਈ ਬੱਚੇ ਮੌਜੂਦ ਸਨ। ਰੇਸਕਿਊ ਟੀਮਾਂ ਨੇ ਮਲਬੇ 'ਚੋਂ ਚਾਰ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ 14 ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਇਸ ਹਾਦਸੇ 'ਚ ਇੱਕ ਅਧਿਆਪਕ ਨੂੰ ਵੀ ਜ਼ਖਮੀ ਹਾਲਤ 'ਚ ਬਚਾਇਆ ਗਿਆ ਹੈ।
ਰੇਸਕਿਊ 1122 ਦੇ ਬੁਲਾਰੇ ਨੇ ਇੱਕ ਬਿਆਨ 'ਚ ਦੱਸਿਆ ਕਿ ਰਾਹਤ ਕਾਰਜ ਅਜੇ ਵੀ ਜਾਰੀ ਹਨ ਕਿਉਂਕਿ ਮਲਬੇ ਹੇਠ ਹੋਰ ਬੱਚਿਆਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਖਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕੁਝ ਜ਼ਖਮੀ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਲ-ਕਾਇਦਾ 'ਚ ਭਰਤੀ ! ਲਾਦੇਨ 'ਤੇ ਅਧਾਰਿਤ ਕਿਤਾਬਾਂ ਵੰਡਦਾ ਮਸ਼ਹੂਰ ਯੂਟਿਊਬਰ ਲਾਹੌਰ 'ਚ ਗ੍ਰਿਫ਼ਤਾਰ
NEXT STORY