ਢਾਕਾ-ਬੰਗਲਾਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ 'ਚ ਘਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਮੋਦੀ ਬੰਗਲਾਦੇਸ਼ ਦੇ 50ਵੇਂ ਸੁਤੰਤਰਤਾ ਦਿਵਸ 'ਤੇ ਆਯੋਜਿਤ ਜਸ਼ਨ ਦੇ ਮੌਕੇ 'ਤੇ ਇਥੇ ਆਏ ਹਨ। ਚਾਟਗਾਓ ਜ਼ਿਲੇ 'ਚ ਇਕ ਮਸ਼ਹੂਰ ਮਦਰਸੇ ਦੇ ਵਿਦਿਆਰਥੀਆਂ ਅਤੇ ਇਸਲਾਮੀ ਸਮੂਹ ਦੇ ਮੈਂਬਰਾਂ ਦੀ ਪੁਲਸ ਨਾਲ ਝੜਪ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਮੌਤ ਹੋਈ।
ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਚਾਟਗਾਓ ਮੈਡੀਕਲ ਕਾਲਜ ਹਸਪਤਾਲ 'ਚ ਇਕ ਪੁਲਸ ਅਧਇਕਾਰੀ ਅਲਾਉਦੀਨ-ਤਾਲੁਕਦਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੰਜ ਲੋਕਾਂ ਨੂੰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ 'ਚੋਂ ਚਾਰ ਦੀ ਮੌਤ ਹੋ ਗਈ। ਸਥਾਨਕ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ, ਇਸਲਾਮੀ ਸਹੂਮ ਹਿਫਾਜ਼ਤ-ਏ-ਇਸਲਾਮ ਦੇ ਮੈਂਬਰਾਂ ਨੇ ਚਾਟਗਾਓ ਦੇ ਹਥਾਜਾਰੀ ਇਲਾਕੇ 'ਚ ਪੁਲਸ ਥਾਣਿਆਂ ਸਮੇਤ ਸਰਕਾਰੀ ਭਵਨਾਂ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਪੁਲਸ ਨੂੰ ਜਵਾਬੀ ਕਾਰਵਾਈ ਕਰਨੀ ਪਈ।

ਇਹ ਵੀ ਪੜ੍ਹੋ-ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ
ਅਧਿਕਾਰੀਆਂ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਢਾਕਾ ਦੀ ਮੁੱਖ ਮਸਜਿਦ ਦੇ ਨੇੜੇ ਪ੍ਰਦਰਸ਼ਨਕਾਰੀਆਂ ਦੇ ਸਮੂਹਾਂ ਦਰਮਿਆਨ ਝੜਪ ਹੋ ਗਈ ਅਤੇ ਪੁਲਸ ਨੇ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਨਾਲ ਭੀੜ ਨੂੰ ਭਜਾਇਆ। ਪ੍ਰਦਰਸ਼ਨਕਾਰੀਆਂ ਨੇ ਬ੍ਰਾਹਾਣਬਰੀਆ ਜ਼ਿਲੇ ਦੇ ਰੇਲਵੇ ਸਟੇਸ਼ਨ ਦੇ ਕਾਰਜਕਾਲਾਂ 'ਚ ਵੀ ਅੱਗ ਲੱਗਾ ਦਿੱਤੀ ਜਿਸ ਦੇ ਚੱਲਦੇ ਟਰੇਨਾਂ ਦੀ ਆਵਾਜਾਈ 'ਚ ਰੁਕਾਵਟ ਪੈਦਾ ਹੋਈ।

ਇਹ ਵੀ ਪੜ੍ਹੋ-ਪਾਕਿ ਹੈਲਥ ਵਰਕਰਸ ਨੂੰ ਮੰਤਰੀ ਦੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਾ ਲਵਾਈ ਤਾਂ ਜਾਵੇਗੀ ਨੌਕਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ : WHO ਦੀ ਰਿਪੋਰਟ ਤੋਂ ਪਹਿਲਾਂ ਚੀਨ ਨੇ ਦਿੱਤੀ ਸਫਾਈ, ਕਿਹਾ-ਅਸੀਂ ਕੁਝ ਨਹੀਂ ਲੁਕਾਇਆ
NEXT STORY