ਨਿਊਯਾਰਕ/ਬਰੈਂਪਟਨ (ਰਾਜ ਗੋਗਨਾ) : ਬੀਤੇ ਦਿਨ ਕੈਨੇਡਾ ਦੇ ਬਰੈਂਪਟਨ 'ਚ ਪੀਲ ਪੁਲਸ ਵੱਲੋਂ ਸੈਂਡਲਵੁੱਡ/ਏਅਰਪੋਰਟ ਅਤੇ ਬਰੈਮਲੀ/ਈਸਟ ਰੋਡ 'ਤੇ ਸਥਿੱਤ 2 ਭਾਰਤੀ ਮੂਲ ਦੇ ਲੋਕਾਂ ਦੇ ਘਰਾਂ 'ਚੋਂ ਭੰਗ, ਅਫੀਮ, ਡੋਡੇ, ਨਾਜਾਇਜ਼ ਹਥਿਆਰ ਅਤੇ ਭਾਰਤੀ ਅਤੇ ਕੈਨੇਡੀਅਨ ਕਰੰਸੀ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਬੇਭਰੋਸਗੀ ਮਤਾ: ਫਿਰ ਗੇਂਦਬਾਜ਼ੀ ਕਰਨ ਲਈ ਤਿਆਰ ਇਮਰਾਨ, ਕਿਹਾ- ਵਿਰੋਧੀ ਧਿਰ ਦੀਆਂ ਲਵਾਂਗਾ 3 ਵਿਕਟਾਂ
ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ 2 ਮਰਦ ਅਤੇ 2 ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਸੁਖਿੰਦਰ ਮਿਨਹਾਸ (56), ਹਰਸਿਮਰਨ ਮਿਨਹਾਸ (29) ਬਲਵਿੰਦਰ ਕੌਰ ਮਿਨਹਾਸ (59) ਅਤੇ ਰਵੀਨਾ ਮਿਨਹਾਸ (33) ਦੇ ਤੌਰ 'ਤੇ ਹੋਈ ਹੈ। ਇਹ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਲੰਘੀ 8 ਮਾਰਚ ਵਾਲੇ ਦਿਨ ਹੋਈਆਂ ਹਨ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਦੀ ਪੇਸ਼ੀ ਬਰੈਂਪਟਨ ਕਚਹਿਰੀ 'ਚ ਬੀਤੇ ਦਿਨ ਪਈ ਸੀ।
ਇਹ ਵੀ ਪੜ੍ਹੋ: ਅਮਰੀਕਾ ਨੇ ਰੂਸ ਤੋਂ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਲਿਆ ਵਾਪਸ, ਲਗਾਈਆਂ ਹੋਰ ਵੀ ਪਾਬੰਦੀਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬੇਭਰੋਸਗੀ ਮਤਾ: ਫਿਰ ਗੇਂਦਬਾਜ਼ੀ ਕਰਨ ਲਈ ਤਿਆਰ ਇਮਰਾਨ, ਕਿਹਾ- ਵਿਰੋਧੀ ਧਿਰ ਦੀਆਂ ਲਵਾਂਗਾ 3 ਵਿਕਟਾਂ
NEXT STORY