ਬੀਜਿੰਗ (ਭਾਸ਼ਾ) : ਚੀਨ ਦੇ ਉੱਤਰ-ਪੂਰਬ ਵਿਚ ਸਥਿਤ ਇਕ ਸਟੀਲ ਮਿੱਲ ਵਿਚ ਧਮਾਕਾ ਹੋਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਆਫਤ ਪ੍ਰਬੰਧਨ ਬਿਊਰੋ ਨੇ ਇਕ ਬਿਆਨ 'ਚ ਕਿਹਾ ਕਿ ਯਿੰਗਕੂ 'ਚ ਸਥਿਤ ਯਿੰਗਕੂ ਆਇਰਨ ਐਂਡ ਸਟੀਲ ਕੰ. ਲਿਮਟਿਡ ਵਿਚ ਵੀਰਵਾਰ ਸਵੇਰੇ ਇੱਕ ਭੱਠੀ ਵਿੱਚ ਧਮਾਕਾ ਹੋਇਆ। ਯਿੰਗਕੂ ਬੀਜਿੰਗ ਦੇ ਪੂਰਬ ਵਿੱਚ ਲਿਓਨਿੰਗ ਸੂਬੇ ਵਿੱਚ ਸਥਿਤ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਸੰਭਾਵਤ ਤੌਰ 'ਤੇ ਕਿਸੇ ਉਪਕਰਣ ਵਿਚ ਖ਼ਰਾਬੀ ਕਾਰਨ ਹੋਇਆ ਹੈ। ਯਿੰਗਕੂ ਸਰਕਾਰ ਨਾਲ ਸ਼ੁੱਕਰਵਾਰ ਨੂੰ ਫੋਨ 'ਤੇ ਸੰਪਰਕ ਕੀਤਾ ਗਿਆ ਪਰ ਕੋਈ ਜਵਾਬ ਨਹੀਂ ਮਿਲਿਆ। ਚੀਨ ਦੇ ਉੱਤਰ-ਪੂਰਬ ਵਿੱਚ ਯਿਨਚੁਆਨ ਸ਼ਹਿਰ ਵਿੱਚ ਇੱਕ 'ਬਾਰਬੇਕਿਊ' ਰੈਸਟੋਰੈਂਟ ਵਿੱਚ ਰਸੋਈ ਗੈਸ ਸਿਸਟਮ ਵਿੱਚ ਧਮਾਕੇ ਦੀ ਘਟਨਾ ਤੋਂ 12 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਅਜਿਹੀ ਦੂਜੀ ਘਟਨਾ ਵਾਪਰੀ ਹੈ। ਯਿਨਚੁਆਨ ਵਿੱਚ ਹੋਏ ਧਮਾਕੇ ਵਿੱਚ 31 ਲੋਕਾਂ ਦੀ ਮੌਤ ਹੋ ਗਈ ਸੀ।
PM ਮੋਦੀ ਦੇ ਸਵਾਗਤ 'ਚ ਦੂਤਘਰ ਸਮੇਤ ਭਾਰਤੀ ਰਾਸ਼ਟਰੀ ਝੰਡੇ ਦੇ ਰੰਗਾਂ 'ਚ ਰੰਗਿਆ 'ਨਿਆਗਰਾ ਫਾਲਸ' (ਤਸਵੀਰਾਂ)
NEXT STORY