ਨੀਲੀ (ਵਾਰਤਾ) : ਅਫ਼ਗਾਨਿਸਤਾਨ ਦੇ ਦੇਕੁੰਡੀ ਸੂਬੇ ਵਿਚ ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ ਦੇ ਨਦੀ ਵਿਚ ਡਿੱਗਣ ਕਾਰਨ 4 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ ਹਨ।
ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 8 ਯਾਤਰੀਆਂ ਨੂੰ ਲੈ ਕੇ ਇਕ ਮਿੰਨੀ ਬੱਸ ਵੀਰਵਾਰ ਸ਼ਾਮ ਗਿਜਾਬ ਜ਼ਿਲ੍ਹੇ ਵੱਲ ਜਾ ਰਹੀ ਸੀ ਕਿ ਬਰਫ਼ ਨਾਲ ਢਕੀ ਸੜਕ ’ਤੇ ਫਿਸਲ ਗਈ ਅਤੇ ਹੇਲਮੰਦ ਨਦੀ ਵਿਚ ਜਾ ਡਿੱਗੀ। ਇਸ ਹਾਦਸੇ ਵਿਚ 4 ਔਰਤਾਂ ਦੀ ਮੌਤ ਹੋ ਗਈ। ਭਾਰੀ ਬਰਫ਼ਬਾਰੀ ਕਾਰਨ ਅਫ਼ਗਾਨਿਸਤਾਨ ਦੀਆਂ ਸੜਕਾਂ ’ਤੇ ਠੰਡ ਦੇ ਮੌਸਮ ਵਿਚ ਤਿਲਕਣ ਬਹੁਤ ਵੱਧ ਜਾਂਦੀ ਹੈ, ਜਿਸ ਕਾਰਨ ਅਕਸਰ ਅਜਿਹੇ ਹਾਦਸੇ ਹੁੰਦੇ ਹਨ।
ਇਹ ਵੀ ਪੜ੍ਹੋ: ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ
‘ਤ੍ਰਿੰਕੋਮਾਲੀ ਟੈਂਕ ਫਾਰਮ ਪ੍ਰਾਜੈਕਟ ਊਰਜਾ ਖੇਤਰ ’ਚ ਭਾਰਤ-ਸ਼੍ਰੀਲੰਕਾ ਸੰਬੰਧਾਂ ਨੂੰ ਮਜ਼ਬੂਤ ਬਣਾਏਗਾ’
NEXT STORY