ਇੰਟਰਨੈਸ਼ਨਲ ਡੈਸਕ : ਗਲੋਸਟਰਸ਼ਾਇਰ ਵਿਚ ਇਕ ਦਰਦਨਾਕ ਹਾਦਸੇ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਇਕ ਦਰੱਖਤ ਨਾਲ ਕਾਰ ਦੇ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਸਾਰੇ ਲੋਕ ਪੁਰਸ਼ ਸਨ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਤੜਕੇ ਉਲੇਨਵੁੱਡ ਵਿਚ A436 'ਤੇ ਵਾਪਰਿਆ। 2 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ, ਗਸ਼ਤ ਕਰ ਰਹੀ ਪੁਲਸ ਨੂੰ ਇੱਕ ਵਾਹਨ ਦੇ ਦਰੱਖਤ ਨਾਲ ਟਕਰਾਉਣ ਦੀ ਸੂਚਨਾ ਮਿਲੀ ਸੀ। ਗਲੋਸਟਰਸ਼ਾਇਰ ਪੁਲਸ ਦੇ ਬੁਲਾਰੇ ਨੇ ਕਿਹਾ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਵਾਹਨ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਤੋਂ ਬਾਹਰ ਹੋ ਗਿਆ ਹੋਵੇ। ਇਸ ਮਗਰੋਂ ਵਾਹਨ ਇਕ ਦਰੱਖਤ ਨਾਲ ਟਕਰਾ ਗਿਆ ਤੇ ਉਸ ਵਿਚ ਸਵਾਰ ਸਾਰੇ ਚਾਰ ਪੁਰਸ਼ ਮਾਰੇ ਗਏ। ਘਟਨਾ ਮਗਰੋਂ ਮਾਰੇ ਗਏ ਲੋਕਾਂ ਦੀ ਪਛਾਣ ਲਈ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਪੁਲਸ ਨੇ ਕਿਹਾ ਕਿ ਘਟਨਾ ਤੋਂ ਬਾਅਦ A417 ਏਅਰ ਬੈਲੂਨ ਗੋਲ ਚੱਕਰ ਅਤੇ ਸੇਵਰਨ ਸਪ੍ਰਿੰਗਸ ਦੇ ਵਿਚਕਾਰ ਸੜਕ ਦੋਵੇਂ ਪਾਸਿਓਂ ਬੰਦ ਕਰ ਦਿੱਤੀ ਗਈ ਹੈ ਤੇ ਘਟਨਾ ਦੀ ਜਾਂਚ ਜਾਰੀ ਹੈ। ਇਸ ਦੌਰਾਨ ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ।
ਇਮਰਾਨ ਖਾਨ ਨੂੰ ਜੇਲ੍ਹ 'ਚ ਜਾਨ ਦਾ ਖਤਰਾ, ਬੁਸ਼ਰਾ ਬੀਬੀ ਨੇ ਪ੍ਰਗਟਾਈ ਚਿੰਤਾ
NEXT STORY