ਬੋਗੋਟਾ— ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਦੱਖਣੀ-ਪੱਛਮੀ ਹਿੱਸੇ 'ਚ ਬੁੱਧਵਾਰ ਨੂੰ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ 18 ਲਾਪਤਾ ਹੋ ਗਏ। ਕੋਲੰਬੀਆ ਦੇ ਪਿੰਡ ਤੇ ਪਹਾੜੀ ਖੇਤਰਾਂ 'ਚ ਜ਼ਮੀਨ ਖਿਸਕਣਾ ਆਮ ਗੱਲ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਮੋਕੋਆ ਤੇ ਪੁਤੁਮਾਓ 'ਚ ਜ਼ਮੀਨ ਖਿਸਕਣ ਨਾਲ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਕੋਰਿੰਟੋ ਨੇ ਹੜ੍ਹ ਦੀ ਚਿਤਾਵਨੀ ਦਿੱਤੀ ਗਈ ਸੀ। ਸੋਸ਼ਲ ਮੀਡੀਆ 'ਤੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿੰਝ ਨਦੀਆਂ 'ਚ ਹੜ੍ਹ ਆਈ ਹੋਈ ਹੈ ਤੇ ਚਿੱਕੜ, ਚੱਟਾਨਾਂ ਤੇ ਇਮਾਰਤਾਂ ਤਕ ਨੂੰ ਵਹਾ ਕੇ ਲਿਜਾ ਰਹੀ ਹੈ। ਰਾਸ਼ਟਰਪਤੀ ਜੁਆਨ ਮੈਨਿਊਅਲ ਸਾਂਤੋਸ ਨੇ ਵੀਰਵਾਰ ਨੂੰ ਕੋਰਿੰਟੋ ਦਾ ਦੌਰਾ ਕੀਤਾ ਤੇ ਨਿਵਾਸੀਆਂ ਨੂੰ 30,000 ਰਾਸ਼ੀ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਬਚਾਅ ਦਲ ਲਾਪਤਾ ਲੋਕਾਂ ਦੀ ਲਗਾਤਾਰ ਤਲਾਸ ਕਰ ਰਹੀ ਹੈ। ਸਰਕਾਰ ਨੇ ਦੱਸਿਆ ਕਿ ਕਲ ਜ਼ਮੀਨ ਖਿਸਕਣ ਤੋਂ ਪਹਿਲਾਂ 3000 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਸੀ।
ਟਵਿਟਰ ਨੇ ਯੂਜ਼ਰਸ ਲਈ ਵਧਾਈ ਅੱਖਰਾਂ ਦੀ ਮਿਆਦ
NEXT STORY