ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਸੀ, ਜਿੱਥੋਂ ਦੇ ਕੈਲੀਫੋਰਨੀਆ ਸੂਬੇ ਦੇ ਸੈਂਟਾ ਕਲਾਰਾ ਸ਼ਹਿਰ 'ਚ 3 ਸਤੰਬਰ ਨੂੰ ਇਕ ਭਾਰਤ ਦੇ ਤੇਲੰਗਾਨਾ ਸੂਬੇ ਦੇ ਵਾਸੀ 31 ਸਾਲਾ ਮੁਹੰਮਦ ਨਿਜ਼ਾਮੁੱਦੀਨ ਦੀ ਪੁਲਸ ਦੀ ਗੋਲੀਬਾਰੀ ਦੌਰਾਨ ਮੌਤ ਹੋ ਗਈ ਸੀ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਨਿਜ਼ਾਮੁੱਦੀਨ ਦੇ ਛੋਟੇ ਭਰਾ ਨੇ ਮੁਹੰਮਦ ਖਜਾ ਮੋਇਨੁੱਦੀਨ ਨੇ ਦੱਸਿਆ ਕਿ ਸਾਨੂੰ ਉਸ ਦੀ ਮੌਤ ਦੀ ਖ਼ਬਰ 18 ਸਤੰਬਰ ਨੂੰ ਮਿਲੀ ਸੀ। ਜਦੋਂ ਸਾਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪਰਿਵਾਰ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਇਹ ਆਖ਼ਿਰ ਹੋਇਆ ਕੀ ਹੈ।
ਉਸ ਨੇ ਦੱਸਿਆ ਕਿ ਨਿਜ਼ਾਮੁੱਦੀਨ ਦੀ ਹਫ਼ਤੇ 'ਚ 2-3 ਵਾਰ ਪਰਿਵਾਰ ਨਾਲ ਗੱਲਬਾਤ ਹੋ ਜਾਂਦੀ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਉਹ ਕਾਫ਼ੀ ਪਰੇਸ਼ਾਨ ਜਾਪ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਰੂਮਮੇਟ ਉਸ ਨਾਲ ਨਸਲੀ ਭੇਦਭਾਵ ਕਰਦੇ ਹਨ ਤੇ ਉਸ 'ਤੇ ਗੰਦੇ ਕੁਮੈਂਟ ਕਰਦੇ ਹਨ। ਪਰ ਹਾਲਤ ਇੰਨੀ ਖ਼ਰਾਬ ਸੀ, ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਸੀ।
ਇਹ ਵੀ ਪੜ੍ਹੋ- ਭਾਰਤ ਨਾਲ ਟੈਰਿਫ਼ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਫ਼ੈਸਲਾ ! ਪਾਕਿਸਤਾਨ ਤੇ ਚੀਨ ਨੂੰ ਦਿੱਤਾ ਕਰਾਰਾ ਝਟਕਾ
ਉਸ ਨੇ ਇਹ ਵੀ ਦੱਸਿਆ ਕਿ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਉਸ ਦੇ ਹਾਲਾਤਾਂ ਦਾ ਤਾਂ ਪਤਾ ਸੀ, ਪਰ ਆਖ਼ਿਰ ਇਸ ਸਭ 'ਚ ਪੁਲਸ ਨੂੰ ਕਿਵੇਂ ਸ਼ਾਮਲ ਹੋਣਾ ਪਿਆ ਤੇ ਉਸ 'ਤੇ ਗੋਲ਼ੀਆਂ ਚਲਾਉਣੀਆਂ ਪਈਆਂ, ਇਹ ਗੱਲ ਹਾਲੇ ਵੀ ਇਕ ਪਹੇਲੀ ਬਣੀ ਹੋਈ ਹੈ। ਉਨ੍ਹਾਂ ਨੂੰ ਅਧਿਕਾਰੀ ਵੀ ਕੁਝ ਨਹੀਂ ਦੱਸ ਰਹੇ ਤੇ ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਇਕ ਆਮ ਇਨਸਾਨ, ਜੋ ਕਿ ਸਿਰਫ਼ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ, ਆਖ਼ਿਰ ਉਸ ਨੂੰ ਪੁਲਸ ਗੋਲ਼ੀਆਂ ਮਾਰ ਕੇ ਕਿਉਂ ਮਾਰ ਦੇਵੇਗੀ।
ਉਸ ਨੇ ਅੱਗੇ ਦੱਸਿਆ ਕਿ ਨਿਜ਼ਾਮੁੱਦੀਨ ਸਾਲ 2015 'ਚ ਅਮਰੀਕਾ ਗਿਆ ਸੀ ਤੇ ਸਾਲ 2021 ਤੋਂ 2024 ਤੱਕ ਉਸ ਨੇ ਗੂਗਲ 'ਚ ਕੰਮ ਕੀਤਾ, ਜਿਸ ਦੌਰਾਨ ਉਹ ਇਕ ਕਿਰਾਏ ਦੇ ਫਲੈਟ 'ਚ ਰਹਿ ਰਿਹਾ ਸੀ, ਜਿੱਥੇ ਉਸ ਨਾਲ 2 ਅਮਰੀਕੀ ਵੀ ਰਹਿ ਰਹੇ ਸਨ।
ਨਿਜ਼ਾਮੁੱਦੀਨ ਦੇ ਪਰਿਵਾਰ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਇਸ ਮਾਮਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਗੁਜ਼ਾਰਿਸ਼ ਕੀਤੀ ਹੈ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।
ਇਹ ਵੀ ਪੜ੍ਹੋ- ''ਉਮੀਦ ਹੈ ਆਪਸੀ ਹਿੱਤਾਂ ਨੂੰ ਧਿਆਨ ’ਚ ਰੱਖੇਗਾ ਸਾਊਦੀ..!'' ਪਾਕਿ ਨਾਲ ਰੱਖਿਆ ਸਮਝੌਤੇ ਮਗਰੋਂ ਭਾਰਤ ਦੀ ਨਸੀਹਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਰਾਤਿਆਂ ਦੌਰਾਨ ਮਾਤਾ ਨੈਣਾ ਦੇਵੀ ਮੰਦਰ 'ਚ ਲਾਊਡਸਪੀਕਰਾਂ ਤੇ ਢੋਲ ਵਜਾਉਣ 'ਤੇ ਪਾਬੰਦੀ
NEXT STORY