ਬਰਮਿੰਘਮ (ਅਮਰੀਕਾ) : ਅਮਰੀਕਾ ਦੇ ਅਲਬਾਮਾ ਸੂਬੇ ਦੇ ਬਰਮਿੰਘਮ ਦੇ ਇਕ ਇਲਾਕੇ ਵਿਚ ਗੋਲੀਬਾਰੀ ਦੀ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਅਤੇ ਮੀਡੀਆ 'ਚ ਜਾਰੀ ਖਬਰਾਂ 'ਚ ਦਿੱਤੀ ਗਈ ਹੈ। ਬਰਮਿੰਘਮ ਪੁਲਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਫਾਈਵ ਪੁਆਇੰਟ ਸਾਊਥ ਇਲਾਕੇ 'ਚ ਮੈਗਨੋਲੀਆ ਐਵੇਨਿਊ ਨੇੜੇ 20ਵੀਂ ਸਟਰੀਟ 'ਤੇ ਕਈ ਲੋਕਾਂ 'ਤੇ ਗੋਲੀਬਾਰੀ ਹੋਈ ਹੈ।
ਅਲਬਾਮਾ ਦੀ ਨਿਊਜ਼ ਵੈੱਬਸਾਈਟ 'AL.com' 'ਤੇ ਜਾਰੀ ਖਬਰ 'ਚ ਬਰਮਿੰਘਮ ਪੁਲਸ ਅਧਿਕਾਰੀ ਟਰੂਮੈਨ ਫਿਟਜ਼ਗੇਰਾਲਡ ਦੇ ਹਵਾਲੇ ਨਾਲ ਕਿਹਾ ਗਿਆ ਕਿ ਗੋਲੀਬਾਰੀ ਦੀ ਘਟਨਾ ਮੈਗਨੋਲੀਆ ਐਵੇਨਿਊ ਸਾਊਥ ਦੇ 2000 ਬਲਾਕ 'ਚ ਰਾਤ 11 ਵਜੇ ਤੋਂ ਬਾਅਦ ਵਾਪਰੀ, ਜਿਸ 'ਚ 21 ਲੋਕ ਜ਼ਖਮੀ ਹੋ ਗਏ। 'AL.com' 'ਤੇ ਜਾਰੀ ਖਬਰ 'ਚ ਕਿਹਾ ਗਿਆ ਹੈ ਕਿ ਬਰਮਿੰਘਮ ਫਾਇਰ ਵਿਭਾਗ ਨੇ ਤਿੰਨ ਲੋਕਾਂ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ, ਜਦਕਿ ਚੌਥੇ ਵਿਅਕਤੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। 'ਡਬਲਯੂਬੀਐੱਮਏ-ਟੀਵੀ' 'ਤੇ ਪ੍ਰਸਾਰਿਤ ਖ਼ਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਇਸ ਗੋਲੀਬਾਰੀ ਦੀ ਘਟਨਾ 'ਚ ਦੋ ਪੁਰਸ਼ਾਂ ਅਤੇ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਘਟਨਾ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਫਿਟਜ਼ਗੇਰਾਲਡ ਨੇ ਡਬਲਯੂਬੀਐੱਮਏ-ਟੀਵੀ ਨੂੰ ਦੱਸਿਆ, "ਇਸ ਗੋਲੀਬਾਰੀ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।
ਈਰਾਨ ਨੇ ਨਵੀਂ ਬੈਲਿਸਟਿਕ ਮਿਜ਼ਾਈਲ 'ਜੇਹਾਦ' ਦੀ ਕੀਤੀ ਘੁੰਡ ਚੁਕਾਈ
NEXT STORY