ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਕੈਪੀਟਲ ਹਿੱਲ (ਯੂ.ਐੱਸ. ਪਾਰਲੀਮੈਂਟ ਹਾਊਸ) 'ਚ ਇਕ ਲੂੰਬੜੀ ਨੇ ਸੰਸਦ ਮੈਂਬਰ ਐਮੀ ਬੇਰਾ 'ਤੇ ਹਮਲਾ ਕਰ ਦਿੱਤਾ। ਡੀ-ਕੈਲੀਫੋਰਨੀਆ ਦੇ ਸੰਸਦ ਮੈਂਬਰ ਐਮੀ ਬੇਰਾ ਦਾ ਸੋਮਵਾਰ ਸ਼ਾਮ ਨੂੰ ਕੈਪੀਟਲ ਹਿੱਲ 'ਚ ਇਕ ਲੂੰਬੜੀ ਨਾਲ ਸਾਹਮਣਾ ਹੋਇਆ ਅਤੇ ਇਸ ਦੌਰਾਨ ਉਹਨਾਂ ਨੂੰ ਕੁਝ ਸੱਟਾਂ ਲੱਗੀਆਂ। ਇਸ ਮਗਰੋਂ ਡਾਕਟਰਾਂ ਨੇ ਉਹਨਾਂ ਨੂੰ ਸਾਵਧਾਨੀ ਦੇ ਤੌਰ 'ਤੇ ਚਾਰ 'ਰੇਬੀਜ਼' ਟੀਕੇ ਲਗਵਾਉਣ ਲਈ ਕਿਹਾ ਹੈ।
ਬੇਰਾ ਨੇ ਕਿਹਾ ਕਿ ਜਿਵੇਂ ਹੀ ਉਹ ਸੈਨੇਟ ਦਫਤਰ ਦੀ ਇਕ ਇਮਾਰਤ ਤੋਂ ਲੰਘੇ, ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੇ ਪਿੱਛੇ ਕੁਝ ਹੈ। ਉਹਨਾਂ ਨੇ ਸੋਚਿਆ ਕਿ ਕੋਈ ਛੋਟਾ ਕੁੱਤਾ ਹੈ ਅਤੇ ਉਹਨਾਂ ਨੇ ਆਪਣੀ ਛੱਤਰੀ ਦੀ ਮਦਦ ਨਾਲ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਲੂੰਬੜੀ ਨਾਲ ਉਲਝ ਗਿਆ ਹੈ। ਬੇਰਾ ਨੂੰ ਲੂੰਬੜੀ ਨਾਲ ਉਲਝਦਾ ਦੇਖ ਕੇ ਉਥੇ ਮੌਜੂਦ ਇਕ ਵਿਅਕਤੀ ਨੇ ਰੌਲਾ ਪਾ ਦਿੱਤਾ ਅਤੇ ਹੋਰ ਲੋਕਾਂ ਨੂੰ ਬੁਲਾਇਆ। ਯੂਐਸ ਕੈਪੀਟਲ ਪੁਲਸ ਅਧਿਕਾਰੀਆਂ ਦੇ ਮੌਕੇ 'ਤੇ ਪਹੁੰਚਣ 'ਤੇ ਲੂੰਬੜੀ ਭੱਜ ਗਈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ, ਬ੍ਰਿਟੇਨ, ਅਮਰੀਕਾ ਨੇ ਕੀਤਾ ਐਲਾਨ, ਮਿਲ ਕੇ ਬਣਾਉਣਗੇ ਹਾਈਪਰਸੋਨਿਕ ਮਿਜ਼ਾਈਲ
ਇਸ ਤੋਂ ਬਾਅਦ ਇੱਕ ਡਾਕਟਰ ਨੇ ਬੇਰਾ ਦੀ ਜਾਂਚ ਕੀਤੀ, ਜਿਸ ਨੂੰ ਉਸ ਦੇ ਸਰੀਰ 'ਤੇ ਕੁਝ ਝਰੀਟਾਂ ਮਿਲੀਆਂ। ਉਨ੍ਹਾਂ ਨੇ ਬੇਰਾ ਨੂੰ ਸਾਵਧਾਨੀ ਵਜੋਂ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਬੇਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ‘ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ’ ਗਿਆ ਅਤੇ ਚਾਰ ਟੀਕਿਆਂ ਵਿੱਚੋਂ ਪਹਿਲਾ ਟੀਕਾ ਲਗਵਾਇਆ। ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕੈਪੀਟਲ ਹਿੱਲ 'ਤੇ ਇਹ ਮੇਰਾ ਸਭ ਤੋਂ ਅਸਾਧਾਰਨ ਦਿਨ ਸੀ। ਕੈਪੀਟਲ ਪੁਲਸ ਨੇ ਕੈਂਪਸ ਵਿੱਚ ਲੂੰਬੜੀ ਦੇ ਫੜੇ ਜਾਣ ਦੀਆਂ ਕੁਝ ਫੋਟੋਆਂ ਵੀ ਟਵਿੱਟਰ 'ਤੇ ਸਾਂਝੀਆਂ ਕੀਤੀਆਂ।
ਆਸਟ੍ਰੇਲੀਆ, ਬ੍ਰਿਟੇਨ, ਅਮਰੀਕਾ ਨੇ ਕੀਤਾ ਐਲਾਨ, ਮਿਲ ਕੇ ਬਣਾਉਣਗੇ ਹਾਈਪਰਸੋਨਿਕ ਮਿਜ਼ਾਈਲ
NEXT STORY