ਦੋਹਾ— ਫ੍ਰਾਂਸ ਨੇ ਮੌਜੂਦਾ ਖਾੜੀ ਸੰਕਟ ਨੂੰ ਸੁਲਝਾਉਣ ਲਈ ਵਿਚੌਲੇ ਦੇ ਤੌਰ 'ਤੇ ਮਦਦ ਕਰਨ ਦੀ ਇੱਛਾ ਜਾਹਰ ਕੀਤੀ ਹੈ। ਫ੍ਰਾਂਸੀਸੀ ਵਿਦੇਸ਼ ਮੰਤਰੀ ਜਯਾਂਯੀਵਸ ਲੀ ਡ੍ਰਾਇਨ ਨੇ ਸ਼ਨੀਵਾਰ ਨੂੰ ਕਤਰ ਦੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ-ਥਾਨ ਨਾਲ ਮੁਲਾਕਾਤ ਦੇ ਬਾਅਦ ਇਹ ਗੱਲ ਕਹੀ।
ਕਤਰ ਦਾ ਸਾਊਦੀ ਅਰਬ, ਯੂ. ਏ. ਈ., ਬਹਰੀਨ ਅਤੇ ਮਿਸਰ ਨਾਲ ਝਗੜਾ ਚੱਲ ਰਿਹਾ ਹੈ। ਪੱਛਮੀ ਦੇਸ਼ਾਂ ਵਿਚ ਇਸ ਦੇ ਚੱਲਦੇ ਖੇਤਰ ਵਿਚ ਈਰਾਨ ਦੀ ਦਖਲ ਅੰਦਾਜ਼ੀ ਵੱਧਣ ਦੀ ਸੰਭਾਵਨਾ ਹੈ। ਡ੍ਰਾਇਨ ਤਣਾਅ ਦੂਰ ਕਰਨ ਦਾ ਤਰੀਕਾ ਲੱਭਣ ਲਈ ਕਤਰ ਦੀ ਯਾਤਰਾ 'ਤੇ ਹਨ। ਇਸ ਦੇ ਮਗਰੋਂ ਉਹ ਹੋਰ ਸੰਬੰਧਿਤ ਦੇਸ਼ਾਂ ਦਾ ਵੀ ਦੌਰਾ ਕਰਨਗੇ। ਉਹ ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਦੀ ਖਾੜੀ ਯਾਤਰਾ ਦੇ ਬਾਅਦ ਕਤਰ ਪਹੁੰਚੇ ਹਨ।
ਸੰਕਟ ਖਤਮ ਕਰਨ ਵਿਚ ਟਿਲਰਸਨ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ। ਫ੍ਰਾਂਸੀਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਕਤਰ ਦੇ ਵੱਖ-ਵੱਖ ਗੁਆਂਢੀ ਦੇਸ਼ਾਂ ਨਾਲ ਅਚਾਨਕ ਖਰਾਬ ਹੋਏ ਸੰਬੰਧਾਂ ਤੋਂ ਪੈਰਿਸ ਬਹੁਤ ਫਿਕਰਮੰਦ ਹੈ। ਫ੍ਰਾਂਸ ਸਾਰੇ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਤਣਾਅ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾ ਸਕੇ। 4 ਦਿਨ ਦੀ ਖਾੜੀ ਯਾਤਰਾ ਦੌਰਾਨ ਡ੍ਰਾਇਨ ਕੁਵੈਤ, ਸਾਊਦੀ ਅਰਬ ਅਤੇ ਯੂ. ਏ. ਈ. ਵੀ ਜਾਣਗੇ।
ਸੈਲਫੀ ਲੈਣ ਦਾ ਚੜ੍ਹ ਗਿਆ ਇੰਨਾ ਚਾਅ ਕਿ ਕਰ ਦਿੱਤਾ ਵੱਡਾ ਨੁਕਸਾਨ
NEXT STORY