ਪੈਰਿਸ (ਬਿਊਰੋ): ਫਰਾਂਸ ਵਿਚ ਵਿਅੰਗਾਤਮਕ ਪਤੱਰਿਕਾ ਸ਼ਾਰਲੀ ਐਬਦੋ ਦੇ ਪੁਰਾਣੇ ਦਫਤਰ ਦੇ ਬਾਹਰ ਹੋਏ ਹਮਲੇ ਵਿਚ 4 ਪਾਕਿਸਤਾਨੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਹਮਲਾ 25 ਸਤੰਬਰ ਨੂੰ ਹੋਇਆ ਸੀ, ਜਿਸ ਵਿਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਫੜੇ ਗਏ ਚਾਰੇ ਨੌਜਵਾਨ ਹਮਲੇ ਦੇ ਮੁੱਖ ਦੋਸ਼ੀ ਜ਼ਹੀਰ ਹਸਨ ਮੁਹੰਮਦ ਦੇ ਰਿਸ਼ਤੇਦਾਰ ਅਤੇ ਦੋਸਤ ਹਨ। ਇਹਨਾਂ ਦੀ ਉਮਰ 17 ਤੋਂ 21 ਸਾਲ ਦੇ ਵਿਚ ਹੈ।
ਹਸਨ ਨੂੰ ਹਮਲੇ ਦੇ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਸੀ ਕਿ ਸ਼ਾਰਲੀ ਐਬਦੋ ਦਫਤਰ 'ਤੇ ਪਹਿਲਾਂ ਹੋਏ ਹਮਲੇ ਦੇ ਬਾਰੇ ਵਿਚ ਉਸ ਕੋਲ ਪਾਕਿਸਤਾਨ ਤੋਂ ਵੀਡੀਓ ਆਇਆ ਸੀ। ਜਿਸ ਨੂੰ ਦੇਖਣ ਦੇ ਬਾਅਦ ਦੂਜੀ ਵਾਰ ਕਾਰਟੂਨ ਪ੍ਰਕਾਸ਼ਿਤ ਕਰਨ 'ਤੇ ਉਸ ਨੇ ਹਮਲੇ ਦੀ ਯੋਜਨਾ ਬਣਾਈ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਖਤਰਨਾਕ ਯੋਜਨਾ, ਹੁਣ ਮਿਆਂਮਾਰ ਦੀ ਸਰਹੱਦ 'ਤੇ ਬਣਾ ਰਿਹੈ 2000 ਕਿਲੋਮੀਟਰ ਲੰਬੀ ਕੰਧ
ਜਾਂਚ ਵਿਚ ਉਸ ਨੇ ਰੋਂਦੇ ਹੋਏ ਦੱਸਿਆ ਕਿ ਉਹ ਤਹਿਰੀਕ-ਏ-ਲਬੈਕ ਪਾਰਟੀ ਦੇ ਕੱਟੜਪੰਥੀ ਨੇਤਾ ਖਾਦਿਮ ਹੁਸੈਨ ਰਿਜ਼ਵੀ ਦੇ ਨਫਰਤ ਵਾਲੇ ਭਾਸ਼ਣ ਤੋਂ ਪ੍ਰਭਾਵਿਤ ਹੋ ਗਿਆ ਸੀ। ਉਸ ਦੇ ਬਾਅਦ ਹੀ ਉਹ 2018 ਵਿਚ ਗੈਰ ਕਾਨੂੰਨੀ ਕਾਗਜ਼ਾਂ ਦੇ ਨਾਲ ਫਰਾਂਸ ਆ ਗਿਆ ਸੀ। ਰਿਜ਼ਵੀ ਨੇ ਹੀ ਫਰਾਂਸ ਦੇ ਖਿਲਾਫ਼ ਅੰਦੋਲਨ ਵਿਚ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਸੀ। ਉਸ ਦੀ ਨਵੰਬਰ ਵਿਚ ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਮੌਤ ਹੋ ਗਈ।
ਟੋਰਾਂਟੋ 'ਚ ਛੁਰੇਬਾਜ਼ੀ ਦੌਰਾਨ 3 ਲੋਕ ਹੋਏ ਜ਼ਖ਼ਮੀ, ਹਸਪਤਾਲ 'ਚ ਚੱਲ ਰਿਹੈ ਇਲਾਜ
NEXT STORY