ਪੈਰਿਸ (ਏ.ਐਫ.ਪੀ.)- ਫਰਾਂਸ ਵਿਚ ਐਤਵਾਰ ਨੂੰ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਘੱਟ ਮੌਤਾਂ ਹੋਈਆਂ। ਪਿਛਲੇ 24 ਘੰਟਿਆਂ ਵਿਚ ਹਸਪਤਾਲਾਂ ਵਿਚ 518 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 8078 ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਹਾਲਾਤ ਬਹੁਤ ਹੀ ਚਿੰਤਾਜਨਕ ਹਨ। ਗੰਭੀਰ ਹਾਲਤ ਵਿਚ ਦਾਖਲ ਮਰੀਜ਼ ਜਿਨ੍ਹਾਂ ਦੇ ਜ਼ਿੰਦਾ ਰਹਿਣ ਦੀ ਉਮੀਦ ਲਗਭਗ ਖਤਮ ਹੋ ਚੁੱਕੀ ਹੈ ਆਪਣੇ ਹਰ ਸਾਹ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਇਸ ਮੁਸ਼ਕਲ ਸਮੇਂ ਵਿਚ ਦਰਦ ਨੂੰ ਘੱਟ ਕਰਨ ਵਾਲੀ ਦਵਾਈ ਅਤੇ ਵੈਂਟੀਲੇਟਰ ਦੀ ਕਮੀ ਦੇ ਚੱਲਦੇ ਡਾਕਟਰ ਉਨ੍ਹਾਂ ਨੂੰ ਸਨਮਾਨਜਕ ਮੌਤ ਦੇਣ ਵਿਚ ਵੀ ਖੁਦ ਨੂੰ ਅਸਮਰੱਥ ਮੰਨ ਰਹੇ ਹਨ।
ਫਰਾੰਸ ਵਿਚ ਮਰਨ ਵਾਲਿਆਂ ਵਿਚ 5889 ਲੋਕ ਅਜਿਹੇ ਹਨ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਵਿਚ ਦਮ ਤੋੜਿਆ ਹੈ, ਜਦੋਂ ਕਿ 2189 ਲੋਕਾਂ ਦੀ ਜ਼ਿਆਦਾ ਉਮਰ ਜਾਂ ਹੋਰ ਡਾਕਟਰੀ ਸਹੂਲਤਾਂ ਵਿਚ ਮੌਤ ਹੋਈ ਹੈ। ਪੂਰੀ ਦੁਨੀਆ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ 69,177 ਲੋਕਾਂ ਦੀ ਮੌਤ ਹੋਈ ਹੈ ਅਤੇ 12,66,782 ਲੋਕ ਇਨਫੈਕਟਿਡ ਹੋਏ ਹਨ। ਹੁਣ ਤੱਕ 2,61,132 ਲੋਕ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।
ਫਰਾਂਸ ਵਿਚ ਜਿਵੇਂ-ਤਿਵੇਂ ਕੋਰੋਨਾ ਵਾਇਰਸ ਦੀ ਮਹਾਮਾਰੀ ਭਿਆਨਕ ਹੋ ਰਹੀ ਡਾਕਟਰੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਸਾਂਝਾ ਕਰ ਰਹੇ ਹਨ ਜਿਸ ਵਿਚ ਉਨ੍ਹਾਂ ਨੇ ਕਿਵੇਂ ਕਿਸੇ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਣਾ ਹੈ ਜਾਂ ਨਹੀਂ ਵਰਗੇ ਸਖ਼ਤ ਫੈਸਲੇ ਲਏ। ਫਰਾਂਸੀਸੀ ਜੇਰੋਂਟੋਲਾਜੀ ਅਤੇ ਜੇਰੀਆਟ੍ਰਿਕਸ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਓਲੀਵੀਅਰ ਗੁਏਰੀ ਨੇ ਦੱਸਿਆ ਕਿ ਕੁਝ ਮਰੀਜ਼ਾਂ ਦੇ ਲਈ ਅਜਿਹਾ ਇਲਾਜ ਬੇਕਾਰ ਅਤੇ ਕਰੂਰ ਹੁੰਦਾ ਹੈ।
ਕੋਰੋਨਾ : ਸਿੰਗਾਪੁਰ 'ਚ ਪ੍ਰਭਾਵਿਤ 72 ਭਾਰਤੀਆਂ 'ਚੋਂ 10 ਹੋਏ ਠੀਕ
NEXT STORY