ਬਾਮਾਕੋ(ਏਜੰਸੀ)— ਫਰਾਂਸ ਦੀ ਹਥਿਆਰਬੰਦ ਫੌਜ ਦੇ ਮੰਤਰਾਲੇ ਨੇ ਕਿਹਾ ਕਿ ਉਸ ਦੀ ਅੱਤਵਾਦੀ ਵਿਰੋਧੀ ਫੌਜ ਨੇ ਮਾਲੀ 'ਚ ਅਲ ਕਾਇਦਾ ਨਾਲ ਜੁੜੇ ਘੱਟ ਤੋਂ ਘੱਟ 30 ਕੱਟੜਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਫਰਾਂਸ ਦੀ ਹਥਿਆਰਬੰਦ ਫੌਜ ਦੀ ਮੰਤਰੀ ਲੋਰੈਂਸ ਪਾਰਲੀ ਨੇ ਟਵਿੱਟਰ 'ਤੇ ਜਾਰੀ ਇਕ ਬਿਆਨ 'ਚ ਕਿਹਾ,''ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਚਲਾਈ ਗਈ ਚੋਣ ਮੁਹਿੰਮ 'ਚ ਮੁੱਖ ਜਿਹਾਦੀ ਸਰਗਨਾ ਹਮਦੂਨ ਕੂਫਾ ਦੇ ਵੀ ਮਾਰੇ ਜਾਣ ਦੀ ਸੰਭਾਵਨਾ ਹੈ।
ਕੂਫਾ ਅਲ ਕਾਇਦਾ ਨਾਲ ਜੁੜੇ ਫੁਲਾਨੀ ਜਿਹਾਦੀ ਸਮੂਹ ਕਤਿਬਤ ਮਾਕਿਨਾ ਦਾ ਸਰਗਨਾ ਹੈ ਜਿਸ ਨੂੰ ਜੇ. ਐੱਨ. ਆਈ. ਐੱਮ. ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਮੰਤਰਾਲੇ ਨੇ ਦੱਸਿਆ ਕਿ ਹਮਲੇ 'ਚ ਫਰਾਂਸ ਦੇ ਫੌਜੀਆਂ ਨੇ ਅੱਤਵਾਦੀਆਂ 'ਤੇ ਹਵਾਈ ਹਮਲੇ, ਹੈਲੀਕਾਪਟਰ ਰਾਹੀਂ ਬੰਬਾਰੀ ਅਤੇ ਜ਼ਮੀਨੀ ਕਾਰਵਾਈ ਕੀਤੀ। ਆਪ੍ਰੇਸ਼ਨ ਬਰਖਾਨੇ ਫਰਾਂਸ ਦੀ ਵਿਦੇਸ਼ਾਂ 'ਚ ਸਭ ਤੋਂ ਵੱਡੀ ਫੌਜੀ ਮੁਹਿੰਮ ਹੈ। ਇਸ ਦੇ ਤਹਿਤ ਅਫਰੀਕਾ ਦੇ ਸਾਹੇਲ ਖੇਤਰ 'ਚ 3000 ਫਰਾਂਸੀਸੀ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਨਿਊਜ਼ੀਲੈਂਡ : ਦੋ ਸਾਲਾਂ ਬਾਅਦ ਨੇੜੇ ਆ ਰਹੇ ਨੇ ਦੋ ਟਾਪੂ
NEXT STORY