ਪੈਰਿਸ (ਬਿਊਰੋ): ਦੁਨੀਆ ਵਿਚ ਕੁਝ ਲੋਕਾਂ ਦੇ ਸ਼ੌਂਕ ਅਜੀਬੋ-ਗਰੀਬ ਹੁੰਦੇ ਹਨ। ਇਸੇ ਤਰ੍ਹਾਂ ਦੇ ਅਜੀਬ ਸ਼ੌਂਕ ਦੇ ਤਹਿਤ ਇਕ 26 ਸਾਲ ਦੇ ਫ੍ਰਾਂਸੀਸੀ ਨੌਜਵਾਨ ਰੇਮੀ ਆਵਰਾਡ ਨੇ ਪੱਛਮੀ ਫਰਾਂਸ ਦੇ ਚੇਟੇਲੇਰਾਲਟ ਵਿਚ ਗਰਮ ਹਵਾ ਦੇ ਗੁਬਾਰੇ (hot air balloon)ਦੇ ਉੱਪਰ ਖੜ੍ਹੇ ਹੋਣ ਅਤੇ ਡਾਂਸ ਕਰਨ ਦਾ ਵਰਲਡ ਰਿਕਾਰਡ ਬਣਾਇਆ।

ਗੁਬਾਰਾ ਸਮੁੰਦਰ ਤਲ ਤੋਂ 3,280 ਫੁੱਟ ਦੀ ਉੱਚਾਈ 'ਤੇ ਉੱਡਿਆ ਅਤੇ ਰੈਮੀ ਇਸ 'ਤੇ ਸੰਤੁਲਨ ਬਣਾਉਣ ਵਿਚ ਸਫਲ ਰਹੇ। ਅਜਿਹਾ ਕਰ ਕੇ ਉਹਨਾਂ ਨੇ ਪਿਛਲਾ ਵਰਲਡ ਰਿਕਾਰਡ ਤੋੜ ਦਿੱਤਾ ਹੈ।ਇਸ ਗੁਬਾਰੇ ਨੂੰ ਰੇਮੀ ਦੇ ਪਿਤਾ ਹੀ ਉਡਾ ਰਹੇ ਸਨ।

ਚੈਲੇਂਜ ਨੂੰ ਹੋਰ ਮੁਸ਼ਕਲ ਕਰਨ ਲਈ ਗੁਬਾਰੇ ਦੇ ਉੱਪਰ ਇਕ ਧਾਤ ਦੀ ਕੁਰਸੀ ਵੀ ਰੱਖੀ ਗਈ ਸੀ ਜਿਸ 'ਤੇ ਸੰਤੁਲਨ ਬਣਾਉਣਾ ਸੀ।

ਗਿਨੀਜ਼ ਵਰਲਡ ਰਿਕਾਰਡ ਦੇ ਮੁਤਾਬਕ ਗਰਮ ਹਵਾ ਦੇ ਗੁਬਾਰੇ ਦੇ ਸਿਖਰ 'ਤੇ ਖੜ੍ਹੇ ਹੋਣ ਦਾ ਕੋਈ ਰਿਕਾਰਡ ਧਾਰਕ ਨਹੀਂ ਸੀ।

ਭਾਵੇਂਕਿ 2016 ਵਿਚ ਸਕਾਈ ਡ੍ਰਿਕਟਰਸ ਹੌਟ ਏਅਰ ਬੈਲੂਨਿੰਗ ਵੱਲੋਂ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਇਕ ਵਿਅਕਤੀ ਗੁਬਾਰੇ ਦੇ ਉੱਪਰ ਖੜ੍ਹਾ ਦਿਖਾਇਆ ਗਿਆ ਸੀ।
ਕੈਲੀਫੋਰਨੀਆ : ਬੱਸ ਹਾਦਸੇ 'ਚ 3 ਲੋਕਾਂ ਦੀ ਮੌਤ ਅਤੇ 18 ਲੋਕ ਜ਼ਖਮੀ
NEXT STORY