ਪੈਰਿਸ — ਫਰਾਂਸ ਦੇ ਵਿਦੇਸ਼ ਮੰਤਰੀ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ 'ਚ ਸਾਊਦੀ ਅਰਬ ਦੀ ਜਾਂਚ 'ਤੇ ਸਹਿਮਤੀ ਨਾ ਜਤਾਉਂਦੇ ਹੋਏ ਬੁੱਧਵਾਰ ਨੂੰ ਆਖਿਆ ਕਿ ਹੱਤਿਆ ਦੇ ਜ਼ਿੰਮੇਵਾਰ ਲੋਕਾਂ ਦਾ ਪਤਾ ਲਾਉਣ ਲਈ ਲੋੜੀਦੇ ਕਦਮ ਨਹੀਂ ਚੁੱਕੇ ਗਏ।
੍ਰਫਰਾਂਸ ਦੀ ਇਸ ਟਿੱਪਣੀ ਨੂੰ ਸਾਊਦੀ ਅਧਿਕਾਰੀਆਂ 'ਤੇ ਦਬਾਅ ਵਧਾਉਣ ਦੇ ਇਕ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਜਿਆਂ ਵੇਸ ਲੇ ਦ੍ਰਿਆਂ ਨੇ 'ਆਰ. ਟੀ. ਐਲ.' (ਫ੍ਰੈਂਚ ਰੇਡੀਓ ਨੈੱਟਵਰਕ) ਨੂੰ ਆਖਿਆ ਕਿ ਦੋਸ਼ੀਆਂ ਦੀ ਪਛਾਣ ਕਰ ਉਨ੍ਹਾਂ ਦੰਡਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।
ਸਾਊਦੀ ਅਧਿਕਾਰੀਆਂ ਦਾ ਹੱਤਿਆ ਦੀ ਗੱਲ ਸਵੀਕਾਰ ਕਰਨਾ ਕਾਫੀ ਨਹੀਂ ਹੈ। ਸੱਚਾਈ ਹੁਣ ਵੀ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਜਾਰੀ ਰੱਖੀ ਜਾਵੇ ਅਤੇ ਅਸੀਂ ਇਸ ਦੀ ਮੰਗ ਕਰਦੇ ਰਹਾਂਗੇ। ਦ੍ਰਿਆਂ ਨੇ ਆਖਿਆ ਕਿ ਤੁਰਕੀ ਅਤੇ ਸਾਊਦੀ ਜਾਂਚ ਅਧਿਕਾਰੀਆਂ ਦੀ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਅਸੀਂ ਦੋਸ਼ੀਆਂ ਖਿਲਾਫ ਸਖਤ ਪਾਬੰਦੀਆਂ ਲਾਵਾਂਗੇ।
ਇਸ ਦੇਸ਼ ਨੇ ਹੈਲੋਵਿਨ ਪਾਰਟੀ ਕਰਨ 'ਤੇ 17 ਫਿਨੀਪੀਨੀਆਂ ਨੂੰ ਕੀਤਾ ਗ੍ਰਿਫਤਾਰ
NEXT STORY