ਜਲਪਾਈਗੁੜੀ (ਪੱਛਮੀ ਬੰਗਾਲ) - ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੀ ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਇਕ ਨਾਬਾਲਿਗਾ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ 3 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਘਟਨਾ ਲੱਗਭਗ 5 ਸਾਲ ਪਹਿਲਾਂ ਵਾਪਰੀ ਸੀ।
ਇਹ ਵੀ ਪੜ੍ਹੋ - ...ਤਾਂ ਇਸ ਕਾਰਨ ਕਰੈਸ਼ ਹੋਇਆ ਸੀ Air India ਦਾ ਜਹਾਜ਼! ਅਮਰੀਕੀ ਜਾਂਚ ਰਿਪੋਰਟ ਨੇ ਉਡਾਏ ਹੋਸ਼
ਰਹਿਮਾਨ ਅਲੀ, ਜਮੀਰੁਲ ਅਤੇ ਤਾਮੀਰੁਲ ’ਤੇ ਨਾਬਾਲਿਗਾ ਨੂੰ ਅਗਵਾ ਕਰਨ, ਕਈ ਦਿਨਾਂ ਤੱਕ ਉਸਦੇ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ, ਫਿਰ ਚਰਾਈ ਨਦੀ ਦੇ ਕੰਢੇ ਗਲਾ ਘੁੱਟ ਕੇ ਉਸਦੀ ਹੱਤਿਆ ਕਰਨ ਅਤੇ ਸਬੂਤ ਮਿਟਾਉਣ ਲਈ ਉਸਦੀ ਲਾਸ਼ ਨੂੰ ਗੁਆਂਢ ਵਿਚ ਉਸਾਰੀ ਅਧੀਨ ਸੈਪਟਿਕ ਟੈਂਕ ਵਿਚ ਸੁੱਟਣ ਦਾ ਦੋਸ਼ ਸੀ। ਜੱਜ ਰਿੰਟੂ ਸੂਰ ਨੇ ਬੁੱਧਵਾਰ ਨੂੰ ਅਦਾਲਤ ਵਿਚ 27 ਗਵਾਹਾਂ ਦੀ ਗਵਾਹੀ ਤੋਂ ਬਾਅਦ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਇਹ ਸਜ਼ਾ ਸੁਣਾਈ।
ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਤਲ ਦੀ ਜਾਂਚ ’ਚ ਲਾਪ੍ਰਵਾਹੀ ’ਤੇ ਦਿੱਲੀ ਕੋਰਟ ਸਖ਼ਤ, ਕਿਹਾ- ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ
NEXT STORY