ਪੈਰਿਸ(ਬਿਊਰੋ)— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ ਪੂਰੀ ਦੁਨੀਆ ਵਿਚ ਫਰੈਂਚ ਭਾਸ਼ਾ ਨੂੰ ਮਜਬੂਤ ਬਣਾਉਣ ਦੀ ਆਪਣੀ ਯੋਜਨਾ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ ਦਿੱਤੀ ਹੈ। ਪੂਰੀ ਦੁਨੀਆ ਵਿਚ ਇਸ ਭਾਸ਼ਾ ਨੂੰ ਮਜਬੂਤ ਬਣਾਉਣ ਲਈ ਮੈਕਰੋਨ ਖਰਚਾ ਕਰਨ ਨੂੰ ਤਿਆਰ ਹਨ। ਮੈਕਰੋਨ ਦਾ ਟੀਚਾ ਅਫਰੀਕਾ ਵਿਚ ਅੰਗਰੇਜੀ ਨੂੰ ਪਿੱਛੇ ਕਰ ਕੇ ਫਰੈਂਚ ਦੀ ਆਨਲਾਈਨ ਵਰਤੋਂ ਅਤੇ ਜ਼ਿਆਦਾ ਤੋਂ ਜ਼ਿਆਦਾ ਯੂਰਪੀ ਅਧਿਕਾਰੀਆਂ ਨੂੰ ਇਸ ਭਾਸ਼ਾ ਦਾ ਗਿਆਨ ਦੇਣਾ ਹੈ ਅਤੇ ਦੁਨੀਆ ਭਰ ਵਿਚ ਫਰੈਂਚ ਭਾਸ਼ਾ ਨੂੰ ਵਧਾਵਾ ਦੇਣ ਲਈ ਲੱਖਾਂ ਯੂਰੋ ਖਰਚ ਕਰਨਾ ਹੈ। ਉਨ੍ਹਾਂ ਕਿਹਾ, 'ਹੁਣ ਸਥਿਤੀ ਬਿਲਕੁਲ ਵੱਖਰੀ ਹੈ। ਹੁਣ ਇਹ ਸਾਡੇ 'ਤੇ ਹੈ ਕਿ ਅਜਿਹੇ ਨਿਯਮ ਲਿਆਏ ਜਾਣ ਤਾਂ ਕਿ ਉਪਸਥਿਤੀ ਬਣੀ ਰਹੇ ਅਤੇ ਫਰੈਂਚ ਅਜਿਹੀ ਭਾਸ਼ਾ ਬਣੇ ਕਿ ਉਸ ਨਾਲ ਸਾਰਿਆਂ ਨੂੰ ਕਈ ਮੌਕੇ ਮਿਲਣ।'
ਦੁਨੀਆ ਵਿਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿਚ ਮੰਡਾਰਿਨ ਚਾਈਨੀਜ਼, ਅੰਗਰੇਜੀ, ਹਿੰਦੀ, ਸਪੈਨਿਸ਼ ਅਤੇ ਅਰਬੀ ਦੇ ਬਾਅਦ ਛੇਵੇਂ ਨੰਬਰ 'ਤੇ ਫਰੈਂਚ ਹੈ। ਬੁਰਕੀਆ ਫਾਸੋ ਵਿਚ ਪਿਛਲੇ ਸਾਲ ਮੈਕਰੋਨ ਦੀ ਘੌਸ਼ਣਾ ਨਾਲ ਵਿਵਾਦ ਸ਼ੁਰੂ ਹੋ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜਲਦੀ ਹੀ ਫਰੈਂਚ ਭਾਸ਼ਾ ਅਫਰੀਕਾ ਵਿਚ ਨੰਬਰ ਵਨ ਹੋ ਜਾਏਗੀ ਅਤੇ ਸ਼ਾਇਦ ਦੁਨੀਆ ਵਿਚ ਵੀ। ਹਾਲ ਹੀ ਦੇ ਕੁੱਝ ਮਹੀਨਿਆਂ ਵਿਚ ਫਰੈਂਚ ਨੂੰ ਫੈਲਾਉਣ ਵਿਚ ਮੈਕਰੋਨ ਦੇ ਗ੍ਰੈਂਡ ਪ੍ਰਾਜੈਕਟ ਦੀ ਨਿੰਦਾ ਅਫਰੀਕਾ ਦੇ ਬੁੱਧੀਜੀਵੀਆਂ ਅਤੇ ਫਰੈਂਚ ਭਾਸ਼ਾ ਦੇ ਲੇਖਕਾਂ ਵਿਚਕਾਰ ਸ਼ੁਰੂ ਹੋ ਗਈ ਹੈ।
ਹੁਣ ਮਨੁੱਖ ਰਹਿਤ ਟੈਕਾਂ ਦਾ ਪਰੀਖਣ ਕਰ ਰਿਹੈ ਚੀਨ
NEXT STORY