ਫਰਾਂਸ- ਬੇਰੂਤ ਵਿਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਲੈਬਨਾਨ ਜਾ ਰਹੇ ਹਨ। ਮੈਕਰੋਨ ਦੇ ਦਫਤਰ ਨੇ ਬੁੱਧਵਾਰ ਨੂੰ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਫਰਾਂਸ ਦੇ ਨੇਤਾ ਲੈਬਨੀਜ਼ ਦੇ ਨੇਤਾਵਾਂ ਨੂੰ ਮਿਲਣਗੇ। ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਲੈਬਨਾਨ ਅਤੇ ਫਰਾਂਸ ਦੋਵਾਂ ਦੇਸ਼ਾਂ ਦੇ ਨੇੜਲੇ ਰਾਜਨੀਤਿਕ ਅਤੇ ਆਰਥਿਕ ਸੰਬੰਧ ਹਨ।
ਮੰਗਲਵਾਰ ਨੂੰ ਹੋਏ ਭਿਆਨਕ ਧਮਾਕਿਆਂ ਵਿਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋਣ ਅਤੇ ਹਜ਼ਾਰਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਫਰਾਂਸ ਵੀ ਬੇਰੂਤ ਨੂੰ ਕਈ ਰਾਹਤ ਸਪਲਾਈ ਅਤੇ ਐਮਰਜੈਂਸੀ ਕਰਮਚਾਰੀ ਭੇਜ ਰਿਹਾ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਇਸ ਸ਼ਹਿਰ ਵਿੱਚ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਸੀ। ਇਸ ਧਮਾਕੇ ਤੋਂ ਬਾਅਦ ਕਈ ਦੇਸ਼ਾਂ ਨੇ ਲੈਬਨਾਨ ਨੂੰ ਸਹਾਇਤਾ ਭੇਜੀ ਹੈ।
ਮੈਲਬੌਰਨ 'ਚ ਕੋਰੋਨਾਵਾਇਰਸ ਪਾਬੰਦੀਆਂ ਦੇ ਮੱਦਨੇਜ਼ਰ ਸੜਕਾਂ 'ਤੇ ਛਾਈ ਸੁੰਨਸਾਨ
NEXT STORY