ਪੈਰਿਸ (ਏਜੰਸੀਆਂ)- ਫਰਾਂਸ ਦੇ ਪਬਲਿਕ ਸਕੂਲਾਂ ਨੇ ਦਰਜਨਾਂ ਮੁਸਲਿਮ ਕੁੜੀਆਂ ਨੂੰ ਅਬਾਇਆ ਉਤਾਰਨ ਤੋਂ ਇਨਕਾਰ ਕਰਨ ’ਤੇ ਘਰ ਭੇਜ ਦਿੱਤਾ ਹੈ। ਅਬਾਇਆ ਇੱਕ ਲੰਬਾ ਅਤੇ ਢਿੱਲਾ ਪਹਿਰਾਵਾ ਹੈ, ਜੋ ਮੁਸਲਿਮ ਔਰਤਾਂ ਅਤੇ ਕੁੜੀਆਂ ਵਲੋਂ ਪਹਿਨਿਆ ਜਾਂਦਾ ਹੈ। ਇਹ ਸਭ ਨਵੇਂ ਸੈਸ਼ਨ ਦੇ ਪਹਿਲੇ ਦਿਨ ਹੋਇਆ, ਜਿਸ ਦੀ ਪੁਸ਼ਟੀ ਸਿੱਖਿਆ ਮੰਤਰੀ ਗੈਬਰੀਅਲ ਅਟਲ ਨੇ ਕੀਤੀ। ਅਟਲ ਨੇ ਮੰਗਲਵਾਰ ਨੂੰ ਬੀ. ਐੱਫ. ਐੱਫ. ਬ੍ਰਾਡਕਾਸਟਰ ਨੂੰ ਦੱਸਿਆ ਕਿ ਲਗਭਗ 300 ਕੁੜੀਆਂ ਧਾਰਮਿਕ ਪ੍ਰਤੀਕ ਵਜੋਂ ਵੇਖਿਆ ਜਾਂਦਾ ਪਹਿਰਾਵਾ ਅਬਾਇਆ ਪਾ ਕੇ ਆਈਆਂ ਸਨ। ਜ਼ਿਆਦਾਤਰ ਲੜਕੀਆਂ ਇਸ ਨੂੰ ਉਤਾਰਨ ਲਈ ਰਾਜ਼ੀ ਹੋ ਗਈਆਂ ਪਰ 67 ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਤੂਫਾਨ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ, 1600 ਤੋਂ ਵੱਧ ਹੋਏ ਬੇਘਰ
ਸਰਕਾਰ ਨੇ ਪਿਛਲੇ ਮਹੀਨੇ ਅਬਾਇਆ ’ਤੇ ਪਾਬੰਦੀ ਲਾ ਦਿੱਤੀ ਸੀ, ਕਿਉਂਕਿ ਇਹ ਧਰਮ ਨਿਰਪੱਖਤਾ ਦੇ ਨਿਯਮਾਂ ਦੇ ਵਿਰੁੱਧ ਹੈ। ਇਸ ਤੋਂ ਪਹਿਲਾਂ ਹਿਜ਼ਾਬ ’ਤੇ ਇਹ ਕਹਿ ਕੇ ਪਾਬੰਦੀ ਲਗਾਈ ਜਾ ਚੁੱਕੀ ਹੈ ਕਿ ਇਹ ਧਰਮ ਦਾ ਪ੍ਰਦਰਸ਼ਨ ਕਰਦਾ ਹੈ। ਸੱਜੇ-ਪੱਖੀ ਸਮੂਹਾਂ ਨੇ ਕੁੜੀਆਂ ਨੂੰ ਵਾਪਸ ਭੇਜਣ ਦੇ ਕਦਮ ਦੀ ਸ਼ਲਾਘਾ ਕੀਤੀ ਪਰ ਕੱਟੜ-ਖੱਬੇਪੱਖੀਆਂ ਨੇ ਦਲੀਲ ਦਿੱਤੀ ਕਿ ਇਹ ਆਜ਼ਾਦੀ ਦਾ ਅਪਮਾਨ ਹੈ।
ਇਹ ਵੀ ਪੜ੍ਹੋ: ਐੱਸ. ਜੈਸ਼ੰਕਰ ਦਾ ਵੱਡਾ ਬਿਆਨ, G20 'ਚ ਕੌਣ ਆ ਰਿਹਾ ਹੈ, ਇਸ ਦੀ ਬਜਾਏ ਭਖਦੇ ਮੁੱਦਿਆਂ 'ਤੇ ਹੋਣਾ ਚਾਹੀਦੈ ਫੋਕਸ
ਧਾਰਮਿਕ ਚਿੰਨ੍ਹਾਂ ’ਤੇ ਲੱਗੀ ਹੈ ਪਾਬੰਦੀ
ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਅਟਲ ਨੇ ਇਸ ਤਰ੍ਹਾਂ ਦੇ ਪਹਿਰਾਵੇ ਨੂੰ ਧਾਰਮਿਕ ਪ੍ਰਤੀਕ ਮੰਨਿਆ, ਜੋ ਫਰਾਂਸ ਦੀ ਧਰਮ ਨਿਰਪੱਖਤਾ ਦੀ ਉਲੰਘਣਾ ਕਰਦਾ ਹੈ। 2004 ਤੋਂ ਫਰਾਂਸ ਦੇ ਸਕੂਲਾਂ ’ਚ ਹੈੱਡਸਕਾਰਫ, ਕਿੱਪਾ, ਕ੍ਰਾਸ ਸਣੇ ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਲਾਈ ਗਈ ਹੈ। ਰਿਪੋਰਟ ਦੇ ਅਨੁਸਾਰ ਸਿੱਖਿਆ ਮੰਤਰੀ ਗੈਬਰੀਅਲ ਅਟਲ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਲਾਸਰੂਮ ਵਿੱਚ ਕੁਝ ਵੀ ਅਜਿਹਾ ਪਹਿਨ ਕੇ ਨਹੀਂ ਆਉਣਾ ਚਾਹੀਦਾ, ਜਿਸ ਤੋਂ ਪਤਾ ਲੱਗੇ ਕਿ ਉਸ ਦਾ ਧਰਮ ਕੀ ਹੈ। ਅਟਲ ਨੇ ਮੰਗਲਵਾਰ ਨੂੰ ਕਿਹਾ ਕਿ ਜਿਨ੍ਹਾਂ ਲੜਕੀਆਂ ਨੂੰ ਸੋਮਵਾਰ ਨੂੰ ਕਲਾਸ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ, ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸਬੰਧੀ ਇੱਕ ਪੱਤਰ ਲਿਖਿਆ ਗਿਆ ਸੀ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਪਤੀ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕਤਲ ਕੀਤੀ ਪਤਨੀ, ਦਰੱਖ਼ਤ ਨਾਲ ਬੰਨ੍ਹ ਕੇ ਮਾਰੇ ਪੱਥਰ
ਮੈਕ੍ਰੋਂ ਨੇ ਕੀਤਾ ਫੈਸਲੇ ਦਾ ਬਚਾਅ
ਇਸ ਪੱਤਰ ’ਚ ਲਿਖਿਆ ਗਿਆ ਸੀ ਕਿ ਧਰਮ ਨਿਰਪੱਖਤਾ ਕੋਈ ਅੜਿੱਕਾ ਨਹੀਂ ਬਲਕਿ ਇਕ ਆਜ਼ਾਦੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਉਹ ਮੁੜ ਗਾਊਨ ਪਾ ਕੇ ਸਕੂਲ ’ਚ ਆਈਆਂ ਤਾਂ ਫਿਰ ਨਵੀਂ ਗੱਲ ਹੋਵੇਗੀ। ਸੋਮਵਾਰ ਸ਼ਾਮ ਨੂੰ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨੇ ਇਸ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਫਰਾਂਸ ’ਚ ਇਕ ਘੱਟਗਿਣਤੀ ਸਮੂਹ ਹੈ, ਜੋ ਇਕ ਧਰਮ ਨੂੰ ਭਰਮਾਉਂਦਾ ਹੈ ਅਤੇ ਗਣਤੰਤਰ ਅਤੇ ਧਰਮ ਨਿਰਪੱਖਤਾ ਨੂੰ ਚੁਣੌਤੀ ਦਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਾਜ਼ੀਲ 'ਚ ਤੂਫਾਨ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ, 1600 ਤੋਂ ਵੱਧ ਹੋਏ ਬੇਘਰ
NEXT STORY