ਨਵੀਂ ਦਿੱਲੀ- ਲੋਕ ਸਭਾ ਦੀ ਕਾਰਵਾਈ 19 ਅਤੇ 20 ਮਾਰਚ ਨੂੰ ਸੰਚਾਲਿਤ ਨਹੀਂ ਹੋਵੇਗੀ ਅਤੇ ਇਨ੍ਹਾਂ ਦੋਵਾਂ ਕਾਰਜ ਦਿਵਸਾਂ ਦੇ ਸਥਾਨ 'ਤੇ ਸਦਨ ਦੀ ਕਾਰਵਾਈ 28 ਅਤੇ 29 ਮਾਰਚ ਨੂੰ ਸੰਚਾਲਿਤ ਕੀਤੀ ਜਾਵੇਗੀ। ਲੋਕ ਸਭਾ 'ਚ ਬੁੱਧਵਾਰ ਨੂੰ ਪ੍ਰਧਾਨਗੀ ਅਧਿਕਾਰੀ ਜਗਦੰਬਿਕਾ ਪਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਬੰਧ 'ਚ 13 ਮਾਰਚ ਨੂੰ ਕਾਰਜਮੰਤਰਨਾ ਕਮੇਟੀ ਦੀ ਬੈਠਕ 'ਚ ਫ਼ੈਸਲਾ ਲਿਆ ਗਿਆ ਸੀ ਅਤੇ ਉਸ ਫ਼ੈਸਲਾ ਅਨੁਸਾਰ ਭਲਕੇ ਯਾਨੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਰਹੇਗੀ।
ਉਨ੍ਹਾਂ ਦੱਸਿਆ,''ਕਾਰਜਮੰਤਰਨਾ ਕਮੇਟੀ ਦੀ ਬੈਠਕ 'ਚ ਲਏ ਗਏ ਫ਼ੈਸਲੇ ਅਨੁਸਾਰ ਵੀਰਵਾਰ 19 ਮਾਰਚ ਅਤੇ ਸ਼ੁੱਕਰਵਾਰ 20 ਮਾਰਚ ਨੂੰ ਤੈਅ ਸਦਨ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਤਰੀਕਾਂ ਦੀ ਜਗ੍ਹਾ ਲੋਕ ਸਭਾ ਸ਼ਨੀਵਾਰ 28 ਮਾਰਚ ਅਤੇ ਐਤਵਾਰ 29 ਮਾਰਚ ਨੂੰ ਸੰਚਾਲਿਤ ਹੋਵੇਗੀ ਅਤੇ ਇਨ੍ਹਾਂ ਦੋਵੇਂ ਦਿਨ ਪ੍ਰਸ਼ਨਕਾਲ ਨਹੀਂ ਹੋਵੇਗਾ। ਇਸੇ ਤਰ੍ਹਾਂ ਨਾਲ 19 ਮਾਰਚ 20 ਮਾਰਚ ਲਈ ਤੈਅ ਪ੍ਰਸ਼ਨਾਂ ਨੂੰ ਅਗਲੇ ਕਾਰਜ ਦਿਵਸ ਨੂੰ ਸਭਾ ਦੀ ਮੇਜ਼ 'ਤੇ ਰੱਖਿਆ ਜਾਵੇਗਾ।'' ਵੀਰਵਾਰ ਨੂੰ ਉਗਾਦੀ ਉਤਸਵ ਮਨਾਇਆ ਜਾਵੇਗਾ, ਉੱਥੇ ਹੀ ਸ਼ੁੱਕਰਵਾਰ ਨੂੰ ਈਦ-ਉਲ-ਫਿਤਰ ਦੀ ਛੁੱਟੀ ਰਹੇਗੀ। ਰਾਜ ਸਭਾ 'ਚ ਇਸ ਬਾਰੇ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
NEXT STORY