ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਬੀਤੇ ਦਿਨੀਂ ਮੈਕਸੀਕਨ ਆਜ਼ਾਦੀ ਦਿਹਾੜਾ ਮਨਾਇਆ ਗਿਆ। ਸਿਟੀ ਹਾਲ 'ਚ ਸ਼ਹਿਰ ਦੇ ਅਧਿਕਾਰੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਮੈਕਸੀਕੋ ਦਾ ਆਜ਼ਾਦੀ ਦਿਵਸ ਮਨਾਉਦਿਆਂ ਝੰਡਾ ਲਹਿਰਾਇਆ। ਸਵੇਰ ਦੀ ਸ਼ੁਰੂਆਤ ਸ਼ਹਿਰ ਦੇ ਨੇਤਾਵਾਂ ਦੇ ਭਾਸ਼ਣਾਂ ਨਾਲ ਹੋਈ, ਜਿਸ ਤੋਂ ਬਾਅਦ ਝੰਡਾ ਚੜ੍ਹਾਉਣ ਦੀ ਰਸਮ ਹੋਈ। ਇਸ ਸਮਾਗਮ ਵਿੱਚ ਸਿਟੀ ਕੌਂਸਲ ਦੇ ਮੈਂਬਰ, ਫਰਿਜ਼ਨੋ ਪੁਲਸ ਮੁਖੀ ਅਤੇ ਫਰਿਜ਼ਨੋ ਮੇਅਰ ਆਦਿ ਸਾਰੇ ਹਾਜ਼ਰ ਸਨ।
ਇਹ ਵੀ ਪੜ੍ਹੋ - ਅਮਰੀਕਾ: ਕੋਵਿਡ-19 ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਹੋਰ ਜਾਣਕਾਰੀ ਲਈ ਖਰਚੇ ਜਾਣਗੇ 470 ਮਿਲੀਅਨ ਡਾਲਰ
ਇਸ ਮੌਕੇ ਫਰਿਜ਼ਨੋ ਸਿਟੀ ਕੌਂਸਲ ਦੇ ਪ੍ਰੈਜ਼ੀਡੈਂਟ ਲੁਈਸ ਸ਼ਾਵੇਜ਼ ਨੇ ਕਿਹਾ ਕਿ ਇਹ ਸੰਸਕ੍ਰਿਤੀ, ਕਲਾਵਾਂ, ਭੋਜਨ, ਪਰੰਪਰਾਵਾਂ ਦੀ ਮਾਨਤਾ ਦਾ ਜਸ਼ਨ ਹੈ। ਸ਼ਾਵੇਜ਼ ਨੇ ਇਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਹਾ ਕਿ ਉਨ੍ਹਾਂ ਨੇ ਮੇਅਰ ਵਿਭਾਗ ਦੇ ਅੰਦਰ ਪ੍ਰਵਾਸੀ ਮਾਮਲਿਆਂ ਦਾ ਦਫ਼ਤਰ ਸਥਾਪਤ ਕੀਤਾ ਹੈ, ਜਿਸ ਨੂੰ ਜਲਦੀ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਫਰਿਜ਼ਨੋ ਨੂੰ ਇੱਕ ਵਿਭਿੰਨਤਾਵਾਂ ਵਾਲਾ ਸ਼ਹਿਰ ਦੱਸਿਆ ਅਤੇ ਕਿਹਾ ਕਿ ਫਰਿਜ਼ਨੋ ਵਿੱਚ ਭਾਵੇਂ ਤੁਸੀਂ ਮੈਕਸੀਕਨ, ਸਾਲਵਾਡੋਰਨ, ਮੱਧ ਅਮਰੀਕੀ, ਪੰਜਾਬੀ, ਏਸ਼ੀਅਨ ਹੋ, ਹਰ ਤਰ੍ਹਾਂ ਦੇ ਲੋਕਾਂ ਦਾ ਸਵਾਗਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੈਰੀਲੈਂਡ ਕੋਰਟ ਹਾਊਸ ਵਿਚਲੇ "ਟੈਲਬੋਟ ਬੁਆਏਜ਼" ਦੇ ਬੁੱਤ ਨੂੰ ਹਟਾਇਆ ਜਾਵੇਗਾ
NEXT STORY