ਹਾਂਗਕਾਂਗ(ਬਿਊਰੋ)— ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਜ਼ਿੰਦਗੀ ਵਿਚ ਕਦੇ-ਵੀ ਕੁੱਝ ਵੀ ਹੋ ਸਕਦਾ ਹੈ। ਹਾਂਗਕਾਂਗ ਦੇ ਯੂ. ਐਨ. ਲਾਂਗ ਸਟੇਸ਼ਨ 'ਤੇ ਵਾਪਰੀ ਇਸ ਘਟਨਾ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਲੇਟਫਾਰਮ 'ਤੇ ਜਾ ਰਹੀ ਔਰਤ ਨੂੰ ਇਕ ਸ਼ਖਸ ਨੇ ਧੱਕਾ ਦਿੱਤਾ, ਜਿਸ ਨਾਲ ਉਹ ਟ੍ਰੈਕ ਉੱਤੇ ਡਿੱਗ ਗਈ ਅਤੇ ਬਾਅਦ ਵਿਚ ਸ਼ਖਸ ਆਰਾਮ ਨਾਲ ਉਥੋਂ ਇੰਝ ਚਲਾ ਗਿਆ, ਜਿਵੇਂ ਉਸ ਨੇ ਕੁੱਝ ਕੀਤਾ ਹੀ ਨਾ ਹੋਵੇ।
ਵੀਡੀਓ ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਉਸ ਨੇ ਸਿਰਫ ਮਜੇ ਲਈ ਇਹ ਹਰਕੱਤ ਕੀਤੀ। ਚੰਗੀ ਗੱਲ ਤਾਂ ਇਹ ਰਹੀ ਕਿ ਉਸ ਸਮੇਂ ਟ੍ਰੇਨ ਉੱਥੇ ਨਹੀਂ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ 59 ਸਾਲ ਦੀ ਇਹ ਔਰਤ ਸਟੇਸ਼ਨ ਉੱਤੇ ਕਲੀਨਰ ਦਾ ਕੰਮ ਕਰਦੀ ਸੀ। ਮੁੱਧੇ ਮੂੰਹ ਡਿੱਗਣ ਨਾਲ ਉਸ ਦਾ ਜਬੜਾ ਟੁੱਟ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਸ ਬੁਲਾਰੇ ਨੇ ਕਿਹਾ ਕਿ ਧੱਕਾ ਦੇਣ ਵਾਲੇ ਸ਼ਖਸ ਨੂੰ ਸਟੇਸ਼ਨ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਵਿਚ ਹਮਲੇ ਦੇ ਪਿੱਛੇ ਦਾ ਕਾਰਨ ਪਤਾ ਕੀਤਾ ਜਾ ਰਿਹਾ ਹੈ।
ਕੋਸਕਾ 'ਚ ਜੰਗਲੀ ਅੱਗ ਨਾਲ 2000 ਹੈਕਟੇਅਰ ਜੰਗਲੀ ਖੇਤਰ ਸੁਆਹ
NEXT STORY