ਅੰਮ੍ਰਿਤਸਰ (ਜਸ਼ਨ)- ਗੁਰੂ ਨਗਰੀ 'ਚ ਇਕ ਵਾਰ ਫਿਰ ਨਸ਼ੇ ਵਿਚ ਧੁੱਤ ਹੋਏ ਦੋ ਨੌਜਵਾਨਾਂ ਅਤੇ ਇਕ ਕੁੜੀ ਦੀ ਬੈਂਚ ’ਤੇ ਬੈਠੇ ਹੋਣ ਦੀ ਵੀਡੀਓ ਸਾਹਮਣੇ ਆਈ ਹੈ, ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਲੋਕ ਇਸ ਵੀਡੀਓ ਦੇ ਹੇਠਾਂ ਆਪਣੀ ਰਾਏ ਜ਼ਾਹਰ ਕਰਦਿਆਂ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਨਸ਼ਾ ਖ਼ਤਮ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਇਸ ਵੀਡੀਓ ਨੇ ਪੁਲਸ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ ਅਤੇ ਵੀਡੀਓ ਵਿਚ ਦਿਖਾਈ ਦੇ ਰਹੇ ਨੌਜਵਾਨਾਂ ਤੇ ਲੜਕੀ ਦੀ ਪਛਾਣ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
ਅਸਲ ਵਿਚ ਵੀਡੀਓ ਵਿਚ ਇਕ ਲੜਕੀ ਅਤੇ ਦੋ ਮੁੰਡੇ ਨਸ਼ੇ ਵਿਚ ਧੁੱਤ ਹੋਏ ਪਾਰਕਿੰਗ ਵੱਲ ਜਾਣ ਵਾਲੇ ਪੁਲ ਦੇ ਹੇਠਾਂ ਬੈਂਚ ’ਤੇ ਬੈਠੇ ਦਿਖਾਈ ਦੇ ਰਹੇ ਸਨ। ਇਸ ਦੌਰਾਨ ਇੱਥੋਂ ਲੰਘ ਰਹੇ ਇਕ ਨੌਜਵਾਨ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ, ਜੋ ਹੁਣ ਪੁਲਸ ਕੋਲ ਪਹੁੰਚ ਚੁੱਕੀ ਹੈ। ਥਾਣਾ ਏ-ਡਵੀਜ਼ਨ ਦੇ ਐੱਸ.ਐੱਚ.ਓ. ਅਨੁਸਾਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਕੱਲ੍ਹ ਅੱਧੇ ਦਿਨ ਦੀ ਛੁੱਟੀ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵੀਡੀਓ ਨਹੀਂ ਹੈ, ਇਸ ਤੋਂ ਪਹਿਲਾਂ ਵੀ ਦੋ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਪਹਿਲੀ ਵੀਡੀਓ ਵਿਚ ਕੁਝ ਲੋਕ ਘਿਓ ਮੰਡੀ ਚੌਕ ਦੇ ਨੇੜੇ ਐਲੀਵੇਟਡ ਰੋਡ ਪੁਲ ਦੇ ਪਿੱਲਰਾਂ ਦੇ ਅੰਦਰ ਬਣੀ ਜਗ੍ਹਾ ਵਿਚ ਜਾ ਕੇ ਉੱਥੇ ਮੌਜੂਦ ਮੁੰਡਿਆਂ-ਕੁੜੀਆਂ ਨੂੰ ਬਾਹਰ ਕੱਢਦੇ ਦਿਖਾਈ ਦਿੱਤੇ ਸਨ। ਦੂਜੀ ਵੀਡੀਓ ਵਿਚ ਇਕ ਨੌਜਵਾਨ ਕੁੜੀ ਚੂੜਾ ਪਹਿਨੀ ਹੋਈ ਅਤੇ ਨਸ਼ੇ ਵਿਚ ਧੁੱਤ ਦਿਖਾਈ ਦਿੱਤੀ ਸੀ। ਇਹ ਘਟਨਾਵਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ’ਤੇ ਵੱਡੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਕਈ ਸਕੂਲਾਂ 'ਚ ਤੁਰੰਤ ਛੁੱਟੀ ਦਾ ਐਲਾਨ, ਜਾਣੋ ਕੀ ਰਹੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
NEXT STORY