ਇੰਟਰਨੈਸ਼ਨਲ ਡੈਸਕ- ਸਿੰਗਾਪੁਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਮਿਲੀ ਹੈ, ਜਿੱਥੇ ਇੱਕ ਭਾਰਤੀ ਨਾਗਰਿਕ, ਅਲਾਗੱਪਨ ਮੁੱਥੂ (53) ਅਤੇ ਚੀਨੀ ਮੂਲ ਦੇ ਸਿੰਗਾਪੁਰੀ ਨਾਗਰਿਕ, ਚਿੰਗ ਵਾਈ ਲੇਂਗ (81), 'ਤੇ ਬਿਸ਼ਨ ਸਥਿਤ ਇੱਕ ਸੱਭਿਆਚਾਰਕ ਸੰਸਥਾ 'ਕਵੋਂਗ ਵਾਈ ਸਿਊ ਪੇਕ ਸਾਨ ਥੇਂਗ' ਨਾਲ 16.6 ਲੱਖ ਸਿੰਗਾਪੁਰ ਡਾਲਰ (10 ਕਰੋੜ ਰੁਪਏ ਤੋਂ ਵੱਧ) ਦੀ ਧੋਖਾਧੜੀ ਕਰਨ ਦੇ ਦੋਸ਼ ਤੈਅ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਅਪ੍ਰੈਲ ਤੋਂ ਦਸੰਬਰ 2023 ਵਿਚਾਲੇ ਦੋਵਾਂ ਮੁਲਜ਼ਮਾਂ ਨੇ 9 ਵਾਰ ਸਾਜ਼ਿਸ਼ ਰਚ ਕੇ ਸੰਸਥਾ ਨੂੰ ਠੱਗਿਆ। ਚਿੰਗ ਉਸ ਸਮੇਂ ਸੰਸਥਾ ਦੇ ਰੱਖ-ਰਖਾਅ ਵਿਭਾਗ ਦਾ ਮੁਖੀ ਸੀ, ਜਦਕਿ ਮੁੱਥੂ 'KKV ਕੰਸਟ੍ਰਕਸ਼ਨ' ਨਾਮਕ ਨਿੱਜੀ ਕੰਪਨੀ ਦਾ ਡਾਇਰੈਕਟਰ ਸੀ। ਦੋਵਾਂ ਨੇ ਮਿਲ ਕੇ ਮੁੱਥੂ ਦੀ ਕੰਪਨੀ ਨੂੰ ਪਲਾਸਟਰ, ਪੇਂਟਿੰਗ ਅਤੇ ਮੁਰੰਮਤ ਵਰਗੇ ਕੰਮਾਂ ਦੇ ਟੈਂਡਰ ਦਿਵਾਏ। ਬਦਲੇ ਵਿੱਚ, ਮੁੱਥੂ ਨੇ ਇਹ ਸਾਰਾ ਕੰਮ ਚਿੰਗ ਦੀ ਆਪਣੀ ਕੰਪਨੀ 'ਏਸ਼ੀਆਬਿਲਡ ਐਂਟਰਪ੍ਰਾਈਸਿਜ਼' ਨੂੰ ਸਬ-ਕੰਟਰੈਕਟ ਦੇ ਦਿੱਤਾ।
ਇਹ ਵੀ ਪੜ੍ਹੋ- ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
ਉਨ੍ਹਾਂ ਨੇ ਆਪਣੇ ਇਸ ਗਠਜੋੜ ਨੂੰ ਸੰਸਥਾ ਦੀ ਪ੍ਰਬੰਧਕੀ ਕਮੇਟੀ ਤੋਂ ਛੁਪਾ ਕੇ ਰੱਖਿਆ ਅਤੇ ਗ਼ਲਤ ਤਰੀਕੇ ਨਾਲ ਲਗਭਗ 1,661,785 ਸਿੰਗਾਪੁਰ ਡਾਲਰ ਦੀ ਪੇਮੈਂਟ ਮਨਜ਼ੂਰ ਕਰਵਾ ਲਈ। ਸਿੰਗਾਪੁਰ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੀ ਜਾਂਚ ਤੋਂ ਬਾਅਦ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਵਾਂ 'ਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ ਤੇ ਮਾਮਲੇ ਦੀ ਪ੍ਰੀ-ਟ੍ਰਾਇਲ ਕਾਨਫਰੰਸ 21 ਮਈ ਲਈ ਤੈਅ ਕੀਤੀ ਗਈ ਹੈ।
ਸਿੰਗਾਪੁਰ ਦੇ ਕਾਨੂੰਨ ਅਨੁਸਾਰ, ਜੇਕਰ ਧੋਖਾਧੜੀ ਦਾ ਦੋਸ਼ ਸਾਬਤ ਹੁੰਦਾ ਹੈ, ਤਾਂ ਦੋਵਾਂ ਮੁਲਜ਼ਮਾਂ ਨੂੰ 10 ਸਾਲ ਤੱਕ ਦੀ ਜੇਲ੍ਹ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸ ਦਿਨ ਤੋਂ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਫੌਜ ਵਲੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ
NEXT STORY