ਨੁਸਾ ਦੁਆ (ਇੰਡੋਨੇਸ਼ੀਆ)- ਜੀ-20 ਘੋਸ਼ਣਾ ਪੱਤਰ ਦੇ ਮਸੌਦੇ 'ਚ ਯੂਕਰੇਨ ਦੇ ਖਿਲਾਫ ਰੂਸੀ "ਹਮਲੇਬਾਜ਼ੀ" ਦੀ ਸੰਯੁਕਤ ਰਾਸ਼ਟਰ ਵਲੋਂ ਕੀਤੀ ਗਈ ਨਿੰਦਾ ਦਾ ਸਮਰਥਨ ਕੀਤਾ ਗਿਆ, ਹਾਲਾਂਕਿ ਸਥਿਤੀ 'ਤੇ ਮੈਂਬਰ ਦੇਸ਼ਾਂ ਦੇ ਵੱਖੋ-ਵੱਖਰੇ ਵਿਚਾਰ ਵੀ ਸਵੀਕਾਰ ਕੀਤੇ ਗਏ । ਮਸੌਦੇ ਦੇ ਪ੍ਰਸਤਾਵ 'ਤੇ ਚਰਚਾ ਚੱਲ ਰਹੀ ਹੈ। ਐਸੋਸੀਏਟਿਡ ਪ੍ਰੈਸ ਦੁਆਰਾ ਦੇਖੇ ਗਏ ਬਿਆਨ ਮੁਤਾਬਕ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ ਆਪਣੇ 2 ਮਾਰਚ ਦੇ ਮਤੇ ਵਿੱਚ ਅਪਣਾਏ ਗਏ ਰੁਖ਼ ਨੂੰ ਦੁਹਰਾਇਆ ਗਿਆ ਹੈ ਜੋ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ "ਯੂਕਰੇਨ ਤੋਂ ਬਿਨਾਂ ਸ਼ਰਤ ਵਾਪਸੀ" ਦੀ ਮੰਗ ਕਰਦਾ ਹੈ।
ਬਿਆਨ ਦੇ ਮੁਤਾਬਕ, ਮਸੌਦਾ ਸਥਿਤੀ ਅਤੇ ਰੂਸ ਦੇ ਖਿਲਾਫ ਪਾਬੰਦੀਆਂ 'ਤੇ ਮੈਂਬਰ ਦੇਸ਼ਾਂ ਦੇ ਵੱਖੋ-ਵੱਖਰੇ ਵਿਚਾਰਾਂ ਦਾ ਵੀ ਹਵਾਲਾ ਦਿੰਦਾ ਹੈ। ਇਸ ਨੇ ਇਹ ਵੀ ਕਿਹਾ ਕਿ ਜੀ-20 ਸੁਰੱਖਿਆ ਮੁੱਦਿਆਂ ਨੂੰ ਸੁਲਝਾਉਣ ਦਾ ਮੰਚ ਨਹੀਂ ਹੈ। ਬਿਆਨ ਵਿੱਚ ਸ਼ਬਦਾਂ ਦੀ ਸਾਵਧਾਨੀ ਨਾਲ ਵਰਤੋਂ ਸੰਮੇਲਨ ਵਿੱਚ ਤਣਾਅ ਨੂੰ ਦਰਸਾਉਂਦੀ ਹੈ। ਰੂਸ ਅਤੇ ਚੀਨ ਸਮੇਤ ਕਈ ਮੈਂਬਰ ਦੇਸ਼ਾਂ ਨੇ ਸੰਘਰਸ਼ 'ਤੇ ਨਿਰਪੱਖ ਰੁਖ ਦੀ ਮੰਗ ਕੀਤੀ ਹੈ।
PM ਮੋਦੀ ਅਤੇ ਬਾਈਡੇਨ ਨੇ ਬਾਲੀ 'ਚ ਮੁਲਾਕਾਤ ਦੌਰਾਨ ਭਾਰਤ-ਅਮਰੀਕਾ ਸਬੰਧਾਂ ਦੀ ਕੀਤੀ ਸਮੀਖਿਆ
NEXT STORY