ਓਰੂਰਾ— ਬੋਲਵੀਆ ਦੇ ਸ਼ਹਿਰ ਓਰੂਰਾ 'ਚ ਚੱਲ ਰਹੇ ਕਾਰਨੀਵਾਲ ਦੇ ਰਸਤੇ 'ਚ ਇਕ ਫੁੱਟਪਾਥ 'ਤੇ ਰੇਹੜੀ ਲਗਾਉਣ ਵਾਲੇ ਦੇ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ। ਇਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 28 ਲੋਕ ਜ਼ਖਮੀ ਹੋ ਗਏ। ਬੋਲਵੀਆ ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਡਿਪਟੀ ਕਮਾਂਡਰ ਫਰੇਡੀ ਬੀਟਨਕਰਟ ਨੇ ਦੱਸਿਆ ਕਿ ਧਮਾਕਾ ਕਾਰਨੀਵਾਲ 'ਚ ਹਿੱਸਾ ਲੈਣ ਵਾਲਿਆਂ ਦੇ ਦਾਖਲ ਹੋਣ ਵਾਲੀ ਥਾਂ ਕੋਲ ਹੋਇਆ। ਜ਼ਿਕਰਯੋਗ ਹੈ ਕਿ ਇਹ ਬੋਲਵੀਆ ਦੇ ਸਭ ਤੋਂ ਮਹੱਤਵਪੂਰਣ ਪ੍ਰਬੰਧਕਾਂ 'ਚੋਂ ਇਕ ਹੈ। ਧਮਾਕੇ ਦਾ ਪ੍ਰਭਾਵ ਘੱਟੋ-ਘੱਟ 50 ਮੀਟਰ ਤਕ ਦੇ ਖੇਤਰ ਤਕ ਵਧੇਰੇ ਰਿਹਾ। ਪੁਲਸ ਨੂੰ ਲੱਗਦਾ ਹੈ ਕਿ ਗਰਮ ਤੇਲ ਦੇ ਕਾਰਨ ਗੈਸ ਚੁੱਲ੍ਹੇ ਦੀ ਪਾਇਪ ਕਮਜ਼ੋਰ ਹੋ ਗਈ ਅਤੇ ਇਸੇ ਕਾਰਨ ਸਿਲੰਡਰ 'ਚ ਧਮਾਕਾ ਹੋ ਗਿਆ।
ਖੇਤਰੀ ਪੁਲਸ ਕਮਾਂਡਰ ਰੋਮੇਲ ਰਾਣਾ ਨੇ ਦੱਸਿਆ ਕਿ ਧਮਾਕੇ 'ਚ 6 ਲੋਕ ਮਾਰੇ ਗਏ ਅਤੇ ਹੋਰ 28 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਓਰੂਰਾ ਦੇ ਕਾਰਨੀਵਾਲ 'ਚ ਬੋਲਵੀਆ ਤੋਂ ਇਲਾਵਾ ਦੁਨੀਆ ਭਰ ਤੋਂ ਬਹੁਤ ਸਾਰੇ ਲੋਕ ਆਉਂਦੇ ਹਨ। ਯੂਨੈਸਕੋ ਨੇ ਇਸ ਨੂੰ 'ਵਿਸ਼ਵ ਵਿਰਾਸਤੀ ਸਥਾਨ' ਦਾ ਅਹੁਦਾ ਦਿੱਤਾ ਹੈ।
ਬਜ਼ੁਰਗ ਅਵਸਥਾ ਪ੍ਰਤੀ ਹਾਂ-ਪੱਖੀ ਸੋਚ ਡਿਮੈਂਸ਼ੀਆ ਦੇ ਖਤਰੇ ਨੂੰ ਕਰਦੀ ਹੈ ਘੱਟ
NEXT STORY