ਵਾਸ਼ਿੰਗਟਨ—ਬਜ਼ੁਰਗ ਅਵਸਥਾ ਨੂੰ ਲੈ ਕੇ ਹਾਂ-ਪੱਖੀ ਸੋਚ ਰੱਖਣ ਵਾਲੇ ਲੋਕਾਂ ਵਿਚ ਡਿਮੈਂਸ਼ੀਆ ਦੀ ਸੰਭਾਵਨਾ ਘੱਟ ਹੁੰਦੀ ਹੈ। 'ਪੀਪਲ. ਓ. ਐੱਸ. ਵਨ' ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਬਜ਼ੁਰਗਾਂ ਵਿਚ ਸੰਸਕ੍ਰਿਤੀ ਆਧਾਰਿਤ ਬਜ਼ੁਰਗ ਅਵਸਥਾ ਸੰਬੰਧੀ ਵਿਸ਼ਵਾਸ ਕੀ ਡਿਮੈਂਸ਼ੀਆ ਨੂੰ ਵਿਕਸਿਤ ਕਰਨ ਵਿਚ ਭੂਮਿਕਾ ਨਿਭਾਉਂਦਾ ਹੈ?
ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਬੀ ਲੇਵੀ ਨੇ ਦੱਸਿਆ ਕਿ ਉਨ੍ਹਾਂ ਪਾਇਆ ਕਿ ਬਜ਼ੁਰਗ ਅਵਸਥਾ ਨੂੰ ਲੈ ਕੇ ਹਾਂ-ਪੱਖੀ ਸੋਚ ਰੱਖਣ ਵਿਚ ਡਿਮੈਂਸ਼ੀਆ ਦੇ ਸਭ ਤੋਂ ਸਥਾਪਿਤ ਜੱਦੀ ਖਤਰੇ ਦੇ ਕਾਰਕਾਂ ਵਿਚੋਂ ਇਕ ਦਾ ਖਤਰਾ ਘੱਟ ਸਕਦਾ ਹੈ। ਖੋਜਕਾਰਾਂ ਨੇ 4765 ਲੋਕਾਂ 'ਤੇ ਅਧਿਐਨ ਕੀਤਾ, ਜਿਨ੍ਹਾਂ ਦੀ ਔਸਤ ਉਮਰ ਲਗਭਗ 72 ਸਾਲ ਸੀ। ਅਧਿਐਨ ਸ਼ੁਰੂ ਕਰਨ ਸਮੇਂ ਉਹ ਡਿਮੈਂਸ਼ੀਆ ਤੋਂ ਮੁਕਤ ਸਨ। ਡਿਮੈਂਸ਼ੀਆ ਇਕ ਕਿਸਮ ਦਾ ਉਮਰ ਸੰਬੰਧੀ ਰੋਗ ਹੈ ਜਿਸ ਵਿਚ ਉਮਰ ਵਧਣ ਨਾਲ ਯਾਦਦਾਸ਼ਤ ਦੀ ਸਮਰੱਥਾ ਘੱਟ ਹੋ ਜਾਂਦੀ ਹੈ।
ਭਾਰਤੀ ਜੁਡੀਸ਼ਰੀ ਜਗਦੀਸ਼ ਟਾਇਟਲਰ ਨੂੰ ਤੁਰੰਤ ਗ੍ਰਿਫਤਾਰ ਕਰੇ : ਪਾਕਿਸਤਾਨ ਸਿੱਖ ਕੌਂਸਲ
NEXT STORY