ਮੈਕਸੀਕੋ ਸਿਟੀ (ਭਾਸ਼ਾ)–ਮੈਕਸੀਕੋ ਸਿਟੀ ਦੇ ਇਕ ਮੁੱਖ ਹਾਈਵੇਅ ’ਤੇ ਇਕ ਗੈਸ ਟੈਂਕਰ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖਮੀ ਹੋ ਗਏ। ਮੈਕਸੀਕੋ ਸਿਟੀ ਦੀ ਮੇਅਰ ਨੇ ਬੁੱਧਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਮੈਕਸੀਕੋ ਦੀ ਰਾਜਧਾਨੀ ਤੋਂ ਪਿਊਬਲਾ ਸ਼ਹਿਰ ਵੱਲ ਜਾਣ ਵਾਲੇ ਇਕ ਮਹੱਤਵਪੂਰਨ ਹਾਈਵੇਅ ’ਤੇ ਹੋਇਆ। ਸਰਕਾਰ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ ਹੈ। ਮੇਅਰ ਕਲਾਰਾ ਬਰੂਗਾਡਾ ਧਮਾਕੇ ਤੋਂ ਤੁਰੰਤ ਬਾਅਦ ਫਾਇਰਫਾਈਟਰਾਂ ਅਤੇ ਡਾਕਟਰਾਂ ਸਮੇਤ ਬਚਾਅ ਟੀਮਾਂ ਨਾਲ ਮੌਕੇ ’ਤੇ ਪਹੁੰਚ ਗਈ। ਇਸ ਧਮਾਕੇ ’ਚ 18 ਵਾਹਨ ਸੜ ਕੇ ਸੁਆਹ ਹੋ ਗਏ। ਜ਼ਖਮੀਆਂ ਵਿਚੋਂ 19 ਦੀ ਹਾਲਤ ਗੰਭੀਰ ਹੈ। ਬਰੂਗਾਡਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜਿਹਾ ਲੱਗਦਾ ਹੈ ਕਿ ਧਮਾਕਾ ਟਰੱਕ ਦੇ ਪਲਟਣ ਤੋਂ ਬਾਅਦ ਹੋਇਆ ਹੈ।
ਟਰੰਪ ਵੱਲੋਂ ਚਾਰਲੀ ਕਰਕ ਨੂੰ ਅਮਰੀਕਾ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ
NEXT STORY