ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ ਦੇ ਇਕ ਰੈਸਟੋਰੈਂਟ ’ਚ ਰਾਤ ਦੇ ਖਾਣੇ ’ਤੇ ਗਏ। ਇਸ ਦੌਰਾਨ ਉਨ੍ਹਾਂ ਨੂੰ ਇਜ਼ਰਾਈਲ ਵਿਰੋਧੀ ਅਤੇ ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਪ੍ਰਦਰਸ਼ਨਕਾਰੀਆਂ ਨੇ ਟਰੰਪ ਨੂੰ ‘ਸਾਡੇ ਸਮੇਂ ਦਾ ਹਿਟਲਰ’ ਕਰਾਰ ਦਿੰਦਿਆਂ ‘ਫ੍ਰੀ ਡੀਸੀ, ਫ੍ਰੀ ਫਿਲਸਤੀਨ’ ਦੇ ਨਾਅਰੇ ਲਾਏ। ਇਹ ਘਟਨਾ ਉਦੋਂ ਵਾਪਰੀ, ਜਦੋਂ ਟਰੰਪ ਵ੍ਹਾਈਟ ਹਾਊਸ ਨੇੜੇ ਸਥਿਤ ਜੋਸ ਸੀ ਫੂਡ, ਪ੍ਰਾਈਮ ਸਟੇਕ ਅਤੇ ਸਟੋਨ ਕ੍ਰੈਬ ਰੈਸਟੋਰੈਂਟ ਪਹੁੰਚੇ।
ਇਹ ਵੀ ਪੜ੍ਹੋ- ਕੌਣ ਸੰਭਾਲੇਗਾ ਨੇਪਾਲੀ ਸਰਕਾਰ ਦੀ ਕਮਾਨ ? Gen-Z ਨੇ ਕੀਤਾ ਨਾਂ ਦਾ ਐਲਾਨ
ਦਰਅਸਲ, ਟਰੰਪ ਨੇ ਵਾਸ਼ਿੰਗਟਨ ਵਿਚ ਅਪਰਾਧ ’ਤੇ ਲਗਾਮ ਕੱਸਣ ਲਈ ‘ਨੈਸ਼ਨਲ ਗਾਰਡ’ ਤਾਇਨਾਤ ਕਰਨ ਅਤੇ ਪੁਲਸ ਨੂੰ ਸੰਘੀ ਕੰਟਰੋਲ ਹੇਠ ਲੈਣ ਦੀਆਂ ਆਪਣੀਆਂ ਕੋਸ਼ਿਸ਼ਾਂ ਦਾ ਪ੍ਰਚਾਰ ਕਰਨ ਲਈ ਵ੍ਹਾਈਟ ਹਾਊਸ ਕੋਲ ਇਕ ਰੈਸਟੋਰੈਂਟ ’ਚ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਸੀ।
ਉਹ ਆਪਣੇ ਕੁਝ ਮੁੱਖ ਸਹਾਇਕਾਂ ਨਾਲ ਗਏ ਸਨ, ਜਿਨ੍ਹਾਂ ਵਿਚ ਉਪ ਰਾਸ਼ਟਰਪਤੀ ਜੇ. ਡੀ. ਵੇਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਸ਼ਾਮਲ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਟਰੰਪ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਸੰਘੀ ਏਜੰਸੀਆਂ ਅਤੇ ਫੌਜੀ ਬਲਾਂ ਨੂੰ ਤਾਇਨਾਤ ਕਰ ਕੇ ਵਾਸ਼ਿੰਗਟਨ ਨੂੰ ‘ਸੁਰੱਖਿਅਤ ਜਗ੍ਹਾ’ ਬਣਾਇਆ ਹੈ। ਇਸ ਦਾਅਵੇ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਭੱਜੇ ਕਈ ਕੈਦੀ ! ਬਾਰਡਰ ਕਰਨਾ ਪਿਆ ਸੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਗਲ ਗ੍ਰਹਿ ’ਤੇ ਮਿਲੇ ਪ੍ਰਾਚੀਨ ਜੀਵਨ ਦੇ ਮਜ਼ਬੂਤ ਸੰਕੇਤ!
NEXT STORY