ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਸੈਨਾ ਨੇ ਸ਼ੁੱਕਰਵਾਰ ਕਿਹਾ ਕਿ ਗਾਜ਼ਾ ਪੱਟੀ ਲਈ ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗਬੰਦੀ ਸਮਝੌਤਾ ਦੁਪਹਿਰ ਤੋਂ ਲਾਗੂ ਹੋ ਗਿਆ। ਇਹ ਐਲਾਨ ਇਜ਼ਰਾਈਲ ਦੇ ਮੰਤਰੀ ਮੰਡਲ ਨੇ ਗਾਜ਼ਾ ਪੱਟੀ ਵਿਚ ਜੰਗਬੰਦੀ, ਬਾਕੀ ਬੰਦੀਆਂ ਅਤੇ ਫਿਲਿਸਤੀਨੀ ਕੈਦੀਆਂ ਦੀ ਰਿਹਾਈ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਦੀ ਯੋਜਨਾ ਨੂੰ ਮਨਜ਼ੂਰੀ ਦੇਣ ਦੇ ਕੁਝ ਘੰਟਿਆਂ ਬਾਅਦ ਕੀਤਾ।
ਮੱਧ ਗਾਜ਼ਾ ਦੇ ਵਾਦੀ ਗਾਜ਼ਾ ਵਿਚ ਇਕੱਠੇ ਹੋਏ ਹਜ਼ਾਰਾਂ ਲੋਕ ਸਥਾਨਕ ਸਮੇਂ ਅਨੁਸਾਰ ਦੁਪਹਿਰ ਨੂੰ ਸੈਨਾ ਦੇ ਐਲਾਨ ਤੋਂ ਬਾਅਦ ਉੱਤਰ ਵੱਲ ਚੱਲ ਪਏ। ਇਸ ਤੋਂ ਪਹਿਲਾਂ ਫਿਲਿਸਤੀਨੀਆਂ ਨੇ ਸ਼ੁੱਕਰਵਾਰ ਸਵੇਰੇ ਪੂਰੇ ਗਾਜ਼ਾ ਵਿਚ ਭਾਰੀ ਗੋਲਬਾਰੀ ਦੀ ਸੂਚਨਾ ਦਿੱਤੀ ਪਰ ਬਾਅਦ ਵਿਚ ਕਿਸੇ ਵੀ ਵੱਡੀ ਬੰਬਾਰੀ ਦੀ ਖਬਰ ਨਹੀਂ ਆਈ।
ਇਹ ਵੀ ਪੜ੍ਹੋ- ਸਕੂਲ 'ਚ ਅੱਤਵਾਦੀ ! ਪੁਲਸ ਨੇ ਪਾ ਲਿਆ ਘੇਰਾ, 6 ਨੂੰ ਕੀਤਾ ਢੇਰ, 3 ਜਵਾਨ ਵੀ ਹੋਏ ਸ਼ਹੀਦ
ਇਹ ਜੰਗਬੰਦੀ ਦੋ ਸਾਲ ਤੋਂ ਜਾਰੀ ਵਿਨਾਸ਼ਕਾਰੀ ਯੁੱਧ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ, ਜਿਸ ਨੇ ਗਾਜ਼ਾ ਦੇ ਹੋਰ ਹਿੱਸਿਆਂ ਨੂੰ ਮਲਬੇ ਵਿਚ ਤਬਦੀਲ ਕਰ ਦਿੱਤਾ। ਇਸ ਨੇ ਪੱਛਮੀ ਏਸ਼ੀਆ ਨੂੰ ਅਸਥਿਰ ਕੀਤਾ ਹੋਇਆ ਸੀ। ਫਿਰ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਵਲੋਂ ਪ੍ਰਸਤਾਵਿਤ ਵਿਆਪਕ ਯੋਜਨਾ ਵਿਚ ਕਈ ਬੇਜਵਾਬੇ ਸਵਾਲ ਸ਼ਾਮਲ ਹਨ, ਜਿਵੇਂ ਕਿ ਹਮਾਸ ਨਿਸ਼ਸਤਰੀਕਰਨ ਕਰੇਗਾ ਜਾਂ ਨਹੀਂ ਅਤੇ ਕਿਵੇਂ ਕਰੇਗਾ ਅਤੇ ਗਾਜ਼ਾ ’ਤੇ ਰਾਜ ਕੌਣ ਕਰੇਗਾ।
ਇਜ਼ਰਾਈਲੀ ਫੌਜ ਬੁਲਾਰੇ ਬ੍ਰਿਗੇਡੀਅਰ ਜਨਰਲ ਏ. ਫੀ. ਡੈਫਰਿਨ ਨੇ ਕਿਹਾ ਕਿ ਸੈਨਿਕਾਂ ਨੇ ਸ਼ੁੱਕਰਵਾਰ ਦੁਪਹਿਰ ਤਕ ਤਾਇਨਾਤੀ ਰੇਖਾ ’ਤੇ ਵਾਪਸੀ ਪੂਰੀ ਕਰ ਲਈ ਸੀ, ਜੋ ਜੰਗਬੰਦੀ ਦੇ ਅਧਿਕਾਰਤ ਰਪੂ ਵਿਚ ਲਾਗੂ ਹੋਣ ਲਈ ਕੁਝ ਘੰਟੇ ਬਾਅਦ ਦੀ ਗੱਲ ਹੈ। ਇਸ ਤੋਂ ਪਹਿਲਾਂ ਵਾਪਸੀ ਦੀ ਪੁਸ਼ਟੀ ਸਬੰਧੀ ਇਕ ਇਜ਼ਰਾਈਲੀ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਸੈਨਾ ਆਪਣੀ ਨਵੀਂ ਸਥਿਤੀ ਵਿਚ ਗਾਜ਼ਾ ਦੇ ਲਗਭਗ 50 ਫੀਸਦੀ ਹਿੱਸੇ ’ਤੇ ਕੋਟਰੋਲ ਰੱਖਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਜ਼ਾ ਪੀਸ ਪਲਾਨ ਦੇ ਸਮਰਥਨ ’ਤੇ ਪਾਕਿ ’ਚ ਹਿੰਸਾ ਭੜਕੀ, ਝੜਪਾਂ 'ਚ 2 ਪ੍ਰਦਰਸ਼ਨਕਾਰੀਆਂ ਦੀ ਮੌਤ
NEXT STORY