ਲੰਡਨ (ਏਜੰਸੀ)- ਲੇਖਿਕਾ ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ 'ਟੌਂਬ ਆਫ ਸੈਂਡ' ਨੂੰ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਇਹ ਨਾਵਲ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਕਿਸੇ ਭਾਰਤੀ ਭਾਸ਼ਾ ਦਾ ਪਹਿਲਾ ਨਾਵਲ ਹੈ। ਲੰਡਨ ਵਿਚ ਵੀਰਵਾਰ ਨੂੰ ਆਯੋਜਿਤ ਸਮਾਰੋਹ ਵਿਚ ਗੀਤਾਂਜਲੀ ਸ਼੍ਰੀ ਨੇ ਕਿਹਾ ਕਿ ਉਹ ਇਸ ਪਲ ਲਈ ਤਿਆਰ ਨਹੀਂ ਸੀ ਅਤੇ ਪੁਰਸਕਾਰ ਪਾ ਕੇ ਪੂਰੀ ਤਰ੍ਹਾਂ ਨਾਲ ਹੈਰਾਨ ਹੈ। ਲੇਖਿਕਾ ਨੇ 50,000 ਬ੍ਰਿਟਿਸ਼ ਪੌਂਡ ਦਾ ਪੁਰਸਕਾਰ ਡੇਜ਼ੀ ਰੌਕਵੈਲ ਨਾਲ ਸਾਂਝਾ ਕੀਤਾ।
ਇਹ ਵੀ ਪੜ੍ਹੋ: 'How To Murder Your Husband’ ਦੀ ਲੇਖਿਕਾ ਨੇ ਕੀਤਾ ਆਪਣੇ ਪਤੀ ਦਾ ਕਤਲ, ਦੋਸ਼ੀ ਕਰਾਰ
ਰੌਕਵੈਲ ਨੇ ਗੀਤਾਂਜਲੀ ਸ਼੍ਰੀ ਦੇ ਨਾਵਲ ਦਾ ਅੰਗ੍ਰੇਜੀ ਵਿਚ ਅਨੁਵਾਦ ਕੀਤਾ ਹੈ, ਜਿਸ ਦਾ ਮੂਲ ਸਿਰਲੇਖ 'ਰੇਤ ਸਮਾਧੀ' ਹੈ। 'ਰੇਤ ਸਮਾਧੀ' ਉੱਤਰ ਭਾਰਤ ਦੀ ਪਿੱਠਭੂਮੀ 'ਤੇ ਆਧਾਰਿਤ ਹੈ ਅਤੇ 80 ਸਾਲਾ ਇਕ ਬਜ਼ੁਰਗ ਮਹਿਲਾ ਦੀ ਕਹਾਣੀ ਬਿਆਨ ਕਰਦਾ ਹੈ। ਬੁਕਰ ਪੁਰਸਕਾਰ ਦੇ ਨਿਰਣਾਇਕ ਪੈਨਲ ਨੇ ਇਸ ਨੂੰ 'ਮਧੁਰ ਕੋਲਾਹਲ' ਅਤੇ 'ਬਿਹਤਰੀਨ ਨਾਵਲ' ਕਰਾਰ ਦਿੱਤਾ। ਗੀਤਾਂਜਲੀ ਸ਼੍ਰੀ ਨੇ ਪੁਰਸਕਾਰ ਪ੍ਰਾਪਤ ਕਰਨ ਦੌਰਾਨ ਆਪਣੇ ਸੰਬੋਧਨ ਵਿਚ ਕਿਹਾ, 'ਮੈਂ ਕਦੇ ਬੁਕਰ ਪੁਰਸਕਾਰ ਜਿੱਤਣ ਦਾ ਸੁਫ਼ਨਾ ਨਹੀਂ ਵੇਖਿਆ ਸੀ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਹ ਕਰ ਸਕਦੀ ਹਾਂ। ਇਹ ਬਹੁਤ ਵੱਡੀ ਉਪਲੱਬਧੀ ਹੈ। ਮੈਂ ਪ੍ਰਭਾਵਿਤ ਹਾਂ, ਖ਼ੁਸ਼ ਹਾਂ ਅਤੇ ਸਨਮਾਨਤ ਮਹਿਸੂਸ ਕਰ ਰਹੀ ਹਾਂ।'
ਇਹ ਵੀ ਪੜ੍ਹੋ: ਪਿਆਰ ਅੰਨ੍ਹਾ ਹੁੰਦਾ ਹੈ! 19 ਸਾਲਾ ਗੱਭਰੂ 76 ਸਾਲਾ ਪ੍ਰੇਮਿਕਾ ਦੇ ਪਿਆਰ 'ਚ ਹੋਇਆ ਪਾਗਲ, ਕਰਵਾਈ ਮੰਗਣੀ
ਉਨ੍ਹਾਂ ਕਿਹਾ, 'ਰੇਤ ਸਮਾਧੀ/ਟੌਂਬ ਆਫ ਸੈਂਡ ਇੱਕ ਸ਼ੋਕਗੀਤ ਹੈ, ਉਸ ਦੁਨੀਆ ਦਾ ਜਿਸ ਵਿੱਚ ਅਸੀਂ ਰਹਿੰਦੇ ਹਾਂ। ਇਹ ਅਜਿਹੀ ਊਰਜਾ ਹੈ, ਜੋ ਚਿੰਤਾਵਾਂ ਦੇ ਵਿਚਕਾਰ ਉਮੀਦ ਦੀ ਕਿਰਨ ਜਗਾਉਂਦੀ ਹੈ। ਬੁਕਰ ਪੁਰਸਕਾਰ ਮਿਲਣ ਨਾਲ ਇਹ ਕਿਤਾਬ ਹੁਣ ਹੋਰ ਲੋਕਾਂ ਤੱਕ ਪਹੁੰਚੇਗੀ।' 'ਟੌਂਬ ਆਫ਼ ਸੈਂਡ' ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਣ ਵਾਲਾ ਪਹਿਲਾ ਹਿੰਦੀ ਨਾਵਲ ਹੈ। ਇਸ 'ਤੇ ਗੀਤਾਂਜਲੀ ਸ਼੍ਰੀ ਨੇ ਕਿਹਾ ਕਿ ਹਿੰਦੀ ਭਾਸ਼ਾ ਦੇ ਕਿਸੇ ਨਾਵਲ ਨੂੰ ਪਹਿਲਾ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਦਿਵਾਉਣ ਦਾ ਜ਼ਰੀਆ ਬਣ ਕੇ ਉਨ੍ਹਾਂ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿ 'ਚ 179 ਰੁਪਏ ਨੂੰ ਪੁੱਜਾ ਪੈਟਰੋਲ, ਗੁੱਸੇ 'ਚ ਆਏ ਇਮਰਾਨ ਖਾਨ ਨੇ ਕੀਤੀ ਭਾਰਤ ਦੀ ਤਾਰੀਫ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
'How To Murder Your Husband’ ਦੀ ਲੇਖਿਕਾ ਨੇ ਕੀਤਾ ਆਪਣੇ ਪਤੀ ਦਾ ਕਤਲ, ਦੋਸ਼ੀ ਕਰਾਰ
NEXT STORY