ਇਸਲਾਮਾਬਾਦ (ਏਜੰਸੀ)- ਭਾਰਤ ਦਾ ਨਾਮ ਲੈਂਦੇ ਹੋਏ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਸ਼ਾਹਬਾਜ਼ ਸ਼ਰੀਫ ਸਰਕਾਰ ਦੀ ਆਲੋਚਨਾ ਕੀਤੀ, ਕਿਉਂਕਿ ਸੰਘੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 30 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਦੀ ਆਲੋਚਨਾ ਕਰਦੇ ਹੋਏ, ਇਮਰਾਨ ਨੇ ਕਿਹਾ ਕਿ ਇਸ "ਸੰਵੇਦਨਸ਼ੀਲ ਸਰਕਾਰ" ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੁਆਰਾ ਰੂਸ ਨਾਲ 30 ਫ਼ੀਸਦੀ ਸਸਤੇ ਤੇਲ ਲਈ ਕੀਤੇ ਗਏ ਸੌਦੇ ਨੂੰ ਅੱਗੇ ਨਹੀਂ ਵਧਾਇਆ ਹੈ। ਉਨ੍ਹਾਂ ਨੇ ਭਾਰਤ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਮਰੀਕਾ ਦਾ ਰਣਨੀਤਕ ਸਹਿਯੋਗੀ, ਰੂਸ ਤੋਂ ਸਸਤਾ ਤੇਲ ਖ਼ਰੀਦ ਕੇ ਤੇਲ ਦੀਆਂ ਕੀਮਤਾਂ ਨੂੰ 25 ਰੁਪਏ ਪ੍ਰਤੀ ਲੀਟਰ ਤੱਕ ਘਟਾਉਣ ਵਿੱਚ ਕਾਮਯਾਬ ਰਿਹਾ ਹੈ।
ਇਹ ਵੀ ਪੜ੍ਹੋ: ਰੂਸ ਨੇ ਯੂਕ੍ਰੇਨ ਦੀ ਜੰਗ ’ਚ ਉਤਾਰਿਆ 50 ਸਾਲ ਪੁਰਾਣਾ ਟੀ-62 ਟੈਂਕ
ਇਮਰਾਨ ਖਾਨ ਨੇ ਇੱਕ ਟਵੀਟ ਵਿੱਚ ਕਿਹਾ, 'ਦੇਸ਼ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 20 ਫ਼ੀਸਦੀ ਯਾਨੀ 30 ਪ੍ਰਤੀ ਲੀਟਰ ਵਾਧੇ ਦੇ ਨਾਲ ਵਿਦੇਸ਼ੀ ਮਾਲਕਾਂ ਦੇ ਸਾਹਮਣੇ ਆਯਾਤ ਸਰਕਾਰ ਦੀ ਅਧੀਨਗੀ ਦੀ ਕੀਮਤ ਅਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਅਯੋਗ ਅਤੇ ਅਸੰਵੇਦਨਸ਼ੀਲ ਸਰਕਾਰ ਨੇ ਰੂਸ ਨਾਲ ਸਾਡੇ ਸੌਦੇ ਨੂੰ ਅੱਗੇ ਨਹੀਂ ਵਧਾਇਆ, ਜੋ ਕਿ 30 ਫ਼ੀਸਦੀ ਸਸਤਾ ਤੇਲ ਖ਼ਰੀਦਣ ਦਾ ਸੀ।' ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ, 'ਇਸ ਦੇ ਉਲਟ, ਅਮਰੀਕਾ ਦਾ ਰਣਨੀਤਕ ਸਹਿਯੋਗੀ ਭਾਰਤ, ਰੂਸ ਤੋਂ ਸਸਤਾ ਤੇਲ ਖ਼ਰੀਦ ਕੇ ਤੇਲ ਦੀਆਂ ਕੀਮਤਾਂ 25 ਰੁਪਏ ਪ੍ਰਤੀ ਲੀਟਰ ਤੱਕ ਘਟਾਉਣ ਵਿੱਚ ਕਾਮਯਾਬ ਰਿਹਾ ਹੈ। ਹੁਣ ਸਾਡੇ ਦੇਸ਼ ਨੂੰ ਇਨ੍ਹਾਂ ਬਦਮਾਸ਼ਾਂ ਦੇ ਹੱਥੋਂ ਮਹਿੰਗਾਈ ਦੀ ਇੱਕ ਹੋਰ ਵੱਡੀ ਖ਼ੁਰਾਕ ਝੱਲਣੀ ਪਵੇਗੀ।'
ਇਹ ਵੀ ਪੜ੍ਹੋ: ਟੈਕਸਾਸ ਸਕੂਲ 'ਚ ਗੋਲੀਬਾਰੀ ਤੋਂ ਡਰੀਆਂ ਮਾਵਾਂ ਬੋਲੀਆਂ- ਹੁਣ ਨਹੀਂ ਭੇਜਾਂਗੇ ਆਪਣੇ ਬੱਚਿਆਂ ਨੂੰ ਸਕੂਲ
ਦੱਸ ਦੇਈਏ ਕਿ ਪਾਕਿਸਤਾਨ ਨੇ ਵੀਰਵਾਰ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ 30 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਲਈ ਲਿਆ ਗਿਆ ਹੈ। ਡਾਨ ਅਖ਼ਬਾਰ ਨੇ ਦੱਸਿਆ ਕਿ ਪੈਟਰੋਲ ਦੀ ਕੀਮਤ 179.86 ਰੁਪਏ, ਡੀਜ਼ਲ ਦੀ ਕੀਮਤ 174.15 ਰੁਪਏ, ਮਿੱਟੀ ਦੇ ਤੇਲ ਦੀ ਕੀਮਤ 155.56 ਰੁਪਏ ਅਤੇ ਲਾਈਟ ਡੀਜ਼ਲ ਦੀ ਕੀਮਤ 148.31 ਰੁਪਏ ਹੋਵੇਗੀ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਘੋਸ਼ਣਾ ਕੀਤੀ, ਜਿੱਥੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵੀਂ ਕੀਮਤ ਦੇ ਤਹਿਤ ਵੀ ਅਸੀਂ ਡੀਜ਼ਲ 'ਤੇ ਪ੍ਰਤੀ ਲੀਟਰ 56 ਰੁਪਏ ਦਾ ਨੁਕਸਾਨ ਝੱਲ ਰਹੇ ਹਾਂ।'
ਇਹ ਵੀ ਪੜ੍ਹੋ: ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ ਨੇ ਯੂਕ੍ਰੇਨ ਦੀ ਜੰਗ ’ਚ ਉਤਾਰਿਆ 50 ਸਾਲ ਪੁਰਾਣਾ ਟੀ-62 ਟੈਂਕ
NEXT STORY