ਜੈਨੇਵਾ— ਉਦਾਰਤਾ ਲੋਕਾਂ ਨੂੰ ਜ਼ਿਆਦਾ ਖੁਸ਼ਹਾਲ ਬਣਾਉਂਦੀ ਹੈ। ਇਹ ਕਹਿਣਾ ਹੈ ਉਨ੍ਹਾਂ ਵਿਗਿਆਨੀਆਂ ਦਾ ਜਿਨ੍ਹਾਂ ਨੇ ਆਪਣੀ ਸੋਧ ਵਿਚ ਪਾਇਆ ਹੈ ਕਿ ਜ਼ਿਆਦਾ ਦਯਾਵਾਨ ਹੋਣ ਨਾਲ ਸਾਡੇ ਦਿਮਾਗ ਵਿਚ ਬਦਲਾਅ ਹੁੰਦਾ ਹੈ, ਜੋ ਸਾਨੂੰ ਆਨੰਦ ਮਹਿਸੂਸ ਕਰਵਾਉਂਦਾ ਹੈ।
ਸੋਧ ਕਰਤਾਵਾਂ ਦਾ ਕਹਿਣਾ ਹੈ ਕਿ ਜੋ ਲੋਕ ਆਪਣੇ ਸਮਾਜ ਦੇ ਹੋਰ ਲੋਕਾਂ ਦਾ ਖਿਆਲ ਰੱਖਦੇ ਹਨ, ਉਹ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਖ੍ਰੁਸ਼ ਹੁੰਦੇ ਹਨ ਜੋ ਸਿਰਫ ਆਪਣੀ ਜ਼ਰੂਰਤਾਂ ਵੱਲ ਧਿਆਨ ਦਿੰਦੇ ਹਨ ਅਤੇ ਸਿਰਫ ਆਪਣੀ ਤਰੱਕੀ 'ਤੇ ਧਿਆਨ ਕੇਂਦਰਿਤ ਕਰਦੇ ਹਨ। ਦੂਜਿਆਂ ਲਈ ਕੁਝ ਚੰਗਾ ਕਰਨ 'ਤੇ ਅਸੀਮ ਆਨੰਦ ਮਹਿਸੂਸ ਹੁੰਦਾ ਹੈ। ਸਵਿਟਰਜ਼ਲੈਂਡ ਸਥਿਤ 'ਯੂਨੀਵਰਸਿਟੀ ਆਫ ਜਿਯੂਰਿਖ' ਦੇ ਸੋਧ ਕਰਤਾਵਾਂ ਨੇ ਜਾਂਚ ਕੀਤੀ ਕਿ ਕਿਵੇਂ ਲੋਕ ਦਾ ਦਿਮਾਗ ਇਸ ਭਾਵਨਾ ਨੂੰ ਪ੍ਰਸਾਰਿਤ ਕਰਦਾ ਹੈ। ਸੋਧ ਕਰਤਾਵਾਂ ਨੇ ਆਪਣੀ ਸੋਧ ਵਿਚ ਪਾਇਆ ਕਿ ਜੋ ਲੋਕ ਦੂਜੇ ਲੋਕਾਂ ਨਾਲ ਉਦਾਰਤਾ ਨਾਲ ਪੇਸ਼ ਆਉਂਦੇ ਹਨ ਉਹ ਉਨ੍ਹਾਂ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਖੁਸ਼ ਹੁੰਦੇ ਹਨ ਜੋ ਮਤਲਬੀ ਤਰੀਕੇ ਨਾਲ ਵਿਹਾਰ ਕਰਦੇ ਹਨ।
ਸੋਧ ਕਰਤਾਵਾਂ ਨੇ ਦੱਸਿਆ ਕਿ ਹਾਲਾਂਕਿ, ਦਯਾਵਾਨ ਹੋਣ ਦਾ ਇਹ ਪੈਮਾਨਾ ਸੰਤੁਸ਼ਟੀ ਵਿਚ ਵਾਧੇ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। 'ਯੂਨੀਵਰਸਿਟੀ ਆਫ ਜਿਯੂਰਿਖ' ਦੇ ਫਿਲਿਪ ਟਾਬਲਰ ਨੇ ਕਿਹਾ,'' ਤੁਹਾਨੂੰ ਖੁਸ਼ੀ ਪਾਉਣ ਲਈ ਆਤਮ-ਤਿਆਗ ਦੀ ਲੋੜ ਨਹੀਂ ਹੈ, ਸਿਰਫ ਤੁਹਾਨੂੰ ਥੋੜ੍ਹਾ ਜ਼ਿਆਦਾ ਦਯਾਵਾਨ ਬਨਣਾ ਪਵੇਗਾ।'' ਇਸ ਪ੍ਰਯੋਗ ਵਿਚ ਭਾਗ ਲੈਣ ਵਾਲੇ ਲੋਕਾਂ ਨੂੰ ਦੂਜਿਆਂ ਨਾਲ ਜ਼ਿਆਦਾ ਉਦਾਰਤਾ ਨਾਲ ਵਿਹਾਰ ਕਰਨ ਲਈ ਕਿਹਾ ਗਿਆ, ਜਿਸ ਵਿਚ ਪਾਇਆ ਗਿਆ ਕਿ ਇਹ ਲੋਕ ਹੋਰ ਲੋਕਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਕਿਹਾ,'' ਦਿਆਲੂਤਾ ਵਾਲੇ ਵਿਹਾਰ ਨਾਲ ਤੁਸੀਂ ਸਮਾਜ ਵਿਚ ਚੰਗੇ ਵਿਹਾਰ ਨੂੰ ਮਜ਼ਬੂਤ ਕਰ ਸਕਦੇ ਹੋ ਅਤੇ ਖੁਸ਼ੀ ਮਹਿਸੂਸ ਕਰ ਸਕਦੇ ਹੋ।''
ਇਜ਼ਰਾਇਲੀ ਫੌਜ ਦੀ ਗੋਲੀਬਾਰੀ 'ਚ ਦੋ ਫਲਸਤੀਨੀ ਨਾਗਰਿਕਾਂ ਦੀ ਮੌਤ
NEXT STORY