ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸਵ. ਰਾਸ਼ਟਰਪਤੀ ਜਾਰਜ ਐੱਚ.ਡਬਲਿਊ. ਬੁਸ਼ ਦਾ ਤਾਬੁਤ ਵਾਸ਼ਿੰਗਟਨ ਲਿਆਉਣ ਲਈ ਰਾਸ਼ਟਰਪਤੀ ਦਾ ਵਿਸ਼ੇਸ਼ ਜਹਾਜ਼ ਭੇਜ ਰਹੇ ਹਨ। ਬੁਸ਼ ਦਾ ਅੰਤਿਮ ਸੰਸਕਾਰ ਇਥੇ ਹੋਣਾ ਹੈ। ਟਰੰਪ ਨੇ ਕਿਹਾ ਕਿ ਅਰਜਨਟੀਨਾ 'ਚ ਚੱਲ ਰਹੇ ਜੀ20 ਸੰਮੇਲਨ ਤੋਂ ਉਨ੍ਹਾਂ ਦੀ ਵਾਪਸੀ ਦੇ ਬਾਅਦ ਵਿਸ਼ੇਸ਼ ਸ਼ਰਧਾਜਲੀ ਦੇ ਰੂਪ 'ਚ ਬੋਇੰਗ 747 ਜਹਾਜ਼ ਹਿਊਸਟਨ ਜਾਵੇਗਾ ਅਤੇ ਬੁਸ਼ ਦਾ ਤਾਬੁਤ ਲੈ ਕੇ ਵਾਸ਼ਿੰਗਟਨ ਵਾਪਸ ਆਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਏਅਰ ਫੋਰਸ ਵਨ ਮੈਨੂੰ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਵਾਸ਼ਿੰਗਟਨ ਆਵੇਗਾ। ਫਿਰ ਉਸ (ਸਾਬਕਾ) ਰਾਸ਼ਟਰਪਤੀ ਬੁਸ਼ ਦਾ ਤਾਬੂਤ ਲਿਆਉਣ ਦੇ ਲਈ ਹਿਊਸਟਨ ਭੇਜਿਆ ਜਾਵੇਗਾ। ਬੁਸ਼ ਦਾ ਸ਼ੁੱਕਰਵਾਰ ਨੂੰ 94 ਸਾਲ ਦੀ ਉਮਰ 'ਚ ਹਿਊਸਟਨ 'ਚ ਦਿਹਾਂਤ ਹੋ ਗਿਆ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਦੇ ਨੈਸ਼ਨਲ ਕੈਥੇਡਰਲ 'ਚ ਰਾਜਨੀਤੀ ਸਨਮਾਨ ਨਾਲ ਬੁਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਉਥੇ ਹਾਜ਼ਿਰ ਰਹਿਣਗੇ।
ਫਲੋਰਿਡਾ 'ਚ ਜਹਾਜ਼ ਹਾਦਸੇ ਹੋਣ ਨਾਲ ਹੋਈਆਂ ਦੋ ਮੌਤਾਂ, ਇਕ ਜ਼ਖਮੀ
NEXT STORY