ਤੀਬਲਿਸੀ (ਵਾਰਤਾ) : ਪੂਰਬੀ ਯੂਰਪੀ ਦੇਸ਼ ਜਾਰਜੀਆ ਵਿਚ ਵੀਰਵਾਰ ਨੂੰ 5 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 968 ਹੋ ਗਈ ਹੈ ਅਤੇ ਹੁਣ ਤੱਕ 15 ਲੋਕਾਂ ਦੀ ਮੌਤ ਹੋਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 87.19 ਫ਼ੀਸਦੀ ਪਹੁੰਚ ਗਈ ਹੈ।
ਰਾਸ਼ਟਰੀ ਰੋਗ ਕੰਟਰੋਲ ਅਤੇ ਜਨਤਕ ਸਿਹਤ ਕੇਂਦਰ (ਐਨ.ਸੀ.ਡੀ.ਸੀ.) ਨੇ ਦੱਸਿਆ ਕਿ ਦੇਸ਼ ਵਿਚ 4,435 ਲੋਕਾਂ ਨੂੰ 14 ਦਿਨਾਂ ਦੇ ਲਾਜ਼ਮੀ ਕੁਆਰੰਟੀਨ ਵਿਚ ਰੱਖਿਆ ਗਿਆ ਹੈ, ਜਦੋਂ ਕਿ 222 ਹੋਰ ਲੋਕਾਂ ਨੂੰ ਹਸਪਤਾਲਾਂ ਵਿਚ ਨਿਗਰਾਨੀ ਵਿਚ ਰੱਖਿਆ ਗਿਆ ਹੈ। ਕੇਂਦਰ ਮੁਤਾਬਕ ਹੁਣ ਤੱਕ ਪੀੜਤਾਂ ਵਿਚੋਂ 844 ਲੋਕ ਠੀਕ ਵੀ ਹੋਏ ਹਨ। ਐਨ.ਸੀ.ਡੀ.ਸੀ. ਦੇ ਨਿਰਦੇਸ਼ਕ ਅਮੀਰਨ ਗੇਮਕ੍ਰਾਲਿਡਜੇ ਨੇ ਕਿਹਾ ਕਿ ਜਾਰਜੀਆ ਹੁਣ ਕੋਰੋਨਾ ਵਾਇਰਸ ਦੀ ਸੰਭਾਵਿਕ ਦੂਜੀ ਲਹਿਰ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋਣ ਲਈ ਆਪਣੀ ਜਨਤਕ ਸਿਹਤ ਪ੍ਰਣਾਲੀ ਨੂੰ ਮਜਬੂਤ ਕਰਣ 'ਤੇ ਕੰਮ ਕਰ ਰਿਹਾ ਹੈ। ਧਿਆਨਦੇਣ ਯੋਗ ਹੈ ਕਿ ਜਾਰਜੀਆ ਵਿਚ ਕੋਰੋਨਾ ਦਾ ਪਹਿਲਾ ਮਾਮਲਾ 26 ਫਰਵਰੀ ਨੂੰ ਸਾਹਮਣੇ ਆਇਆ ਸੀ।
ਨਾਈਜੀਰੀਆ 'ਚ ਵਿਦਰੋਹੀਆਂ ਦੇ ਹਮਲੇ ਵਿਚ 20 ਫੌਜੀਆਂ ਦੀ ਮੌਤ
NEXT STORY