ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਜਾਰਜੀਆ ਦੇ ਫੂਡ ਪ੍ਰੋਸੈਸਿੰਗ ਪਲਾਂਟ ਵਿਚ ਵੀਰਵਾਰ ਨੂੰ ਤਰਲ ਨਾਈਟ੍ਰੋਜਨ ਗੈਸ ਲੀਕ ਹੋਣ ਦਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਨਾਲ ਘੱਟੋ-ਘੱਟ ਛੇ ਕਰਮਚਾਰੀਆਂ ਦੀ ਮੌਤ ਹੋ ਗਈ ਤੇ ਲਗਭਗ ਇਕ ਦਰਜਨ ਦੇ ਕਰੀਬ ਹੋਰ ਕਾਮੇ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਨੀਸਵਿਲੇ ਦੇ ਫਾਊਂਡੇਸ਼ਨ ਫੂਡ ਗਰੁੱਪ ਵਿਚ ਸਵੇਰੇ 10 ਵਜੇ ਦੇ ਕਰੀਬ ਵਾਪਰੇ ਇਸ ਗੈਸ ਲੀਕ ਦੇ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕਰਦਿਆਂ ਇਮਾਰਤ ਨੂੰ ਖਾਲੀ ਕਰਵਾਇਆ ਗਿਆ। ਸੁਰੱਖਿਆ ਕਾਰਨਾਂ ਕਰਕੇ ਨੇੜੇ ਦੀਆਂ ਸੜਕਾਂ ਨੂੰ ਬੰਦ ਕਰਨ ਦੇ ਨਾਲ ਹੀ ਘੱਟੋ-ਘੱਟ 130 ਲੋਕਾਂ ਨੂੰ ਡਾਕਟਰੀ ਜਾਂਚ ਲਈ ਸਕੂਲੀ ਬੱਸਾਂ 'ਤੇ ਨੇੜਲੀ ਚਰਚ ਵਿਚ ਲਿਜਾਇਆ ਗਿਆ ਜਦਕਿ ਪੁਲਸ ਅਨੁਸਾਰ 12 ਲੋਕਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ। ਉੱਤਰ ਪੂਰਬੀ ਜਾਰਜੀਆ ਸਿਹਤ ਵਿਭਾਗ ਦੇ ਅਧਿਕਾਰੀ ਸੀਨ ਕਾਉਂਚ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਪੀੜਤ ਵਿਅਕਤੀ ਨੇ ਹਸਪਤਾਲ ਵਿਚ ਦਮ ਤੋੜਿਆ।
ਇਸ ਦੇ ਇਲਾਵਾ ਹਸਪਤਾਲ ਵਿਚ ਭਰਤੀ ਬਾਕੀ ਦੇ 11 ਵਿਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਜ਼ਖ਼ਮੀ ਹੋਏ ਕਾਮਿਆਂ ਵਿਚ ਚਾਰ ਅੱਗ ਬੁਝਾਊ ਕਰਮਚਾਰੀ ਵੀ ਸ਼ਾਮਲ ਹਨ। ਇਸ ਫੂਡ ਪਲਾਂਟ ਵਿਚ ਗੈਸ ਲੀਕ ਦੇ ਮਾਮਲੇ ਵਿਚ ਫਿਲਹਾਲ ਜਾਂਚ ਚੱਲ ਰਹੀ ਹੈ।
WHO ਦਾ ਦਲ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦਾ ਇਲਾਜ ਕਰਣ ਵਾਲੇ ਵੁਹਾਨ ਦੇ ਹਸਪਤਾਲ ਪੁੱਜਾ
NEXT STORY